ਦੀਪ ਸਿੱਧੂ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦਾ ਮੁਵੱਕਿਲ ਗ਼ਲਤ ਸਮੇਂ ’ਤੇ ਗ਼ਲਤ ਥਾਂ ਉਪਰ ਹਾਜ਼ਰ ਸੀ ਤੇ ਉਸ ਦਾ ਮੀਡੀਆ ਟਰਾਇਲ ਕੀਤਾ ਗਿਆ ਹੈ।
ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਦੀਪ ਸਿੱਧੂ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲ ਸਕੀ। ਪੰਜਾਬੀ ਕਲਾਕਾਰ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੀਸ ਹਜ਼ਾਰੀ ਅਦਾਲਤ ਵਿੱਚ ਹੋਈ। ਅਦਾਲਤ ਨੇ ਇਸ ਬਾਰੇ ਸਰਕਾਰ ਤੋਂ 8 ਅਪਰੈਲ ਤੱਕ ਜਵਾਬ ਮੰਗਿਆ ਹੈ। ਹੁਣ ਦਿੱਲੀ ਪੁਲਿਸ 8 ਅਪਰੈਲ ਨੂੰ ਆਪਣਾ ਜਵਾਬ ਦਾਇਰ ਕਰੇਗੀ।
ਇਸ ਮਾਮਲੇ ਦੀ ਬੁੱਧਵਾਰ ਨੂੰ ਵੀ ਸੁਣਵਾਈ ਹੋਈ ਸੀ ਪਰ ਵਧੀਕ ਸੈਸ਼ਨ ਜੱਜ ਦੀਪਕ ਡਬਾਸ ਨੇ ਅਰਜ਼ੀ ਜ਼ਿਲ੍ਹਾ ਤੇ ਸੈਸ਼ਨ ਜੱਜ (ਹੈੱਡਕੁਆਰਟਰਸ) ਗਰੀਸ਼ ਕਠਪਾਲੀਆ ਕੋਲ ਭੇਜ ਦਿੱਤੀ ਸੀ। ਅੱਜ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਚਾਰੂ ਅਗਰਵਾਲ ਵੱਲੋਂ ਕੀਤੀ ਗਈ।
ਦੱਸ ਦਈਏ ਕਿ ਅਜਿਹਾ ਹੀ ਇੱਕ ਹੋਰ ਕੇਸ ਅਦਾਲਤ ਵਿੱਚ ਸੁਣੇ ਜਾਣ ਕਾਰਨ ਡਬਾਸ ਨੇ ਅਰਜ਼ੀ ’ਤੇ ਸੁਣਵਾਈ ਨਹੀਂ ਕੀਤੀ ਸੀ। ਦੀਪ ਸਿੱਧੂ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦਾ ਮੁਵੱਕਿਲ ਗ਼ਲਤ ਸਮੇਂ ’ਤੇ ਗ਼ਲਤ ਥਾਂ ਉਪਰ ਹਾਜ਼ਰ ਸੀ ਤੇ ਉਸ ਦਾ ਮੀਡੀਆ ਟਰਾਇਲ ਕੀਤਾ ਗਿਆ ਹੈ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…