ਮਨੋਰੰਜਨ

Bichoo Ka Khel: ਸੀਰੀਜ਼ ਤੋਂ ਪਹਿਲਾਂ ਬਨਾਰਸ ਘਾਟ ‘ਤੇ ਆਸ਼ੀਰਵਾਦ ਲੈਣ ਪਹੁੰਚੇ ‘ਮੁੰਨਾ ਭਈਆ’

ਅਲਟ ਬਾਲਾਜੀ ਅਤੇ ਜੀ5 ਦੀ ਬਹੁਤ ਉਡੀਕੀ ਜਾ ਰਹੀ ਕ੍ਰਾਈਮ ਥ੍ਰਿਲਰ ‘ਬਿੱਛੂ ਕਾ ਖੇਲ’ ਦੀ ਮੁੱਖ ਜੋੜੀ ਦਿਵੇਂਦੂ ਅਤੇ ਅੰਸ਼ੁਲ ਚੌਹਾਨ 9 ਨਵੰਬਰ ਨੂੰ ਵਾਰਾਣਸੀ ਗਏ, ਜਿੱਥੇ ਦੋਵੇਂ ਆਪਣੀ ਆਉਣ ਵਾਲੀ ਸੀਰੀਜ਼ ‘ਬਿੱਛੂ ਕਾ ਖੇਲ’ ਲਈ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆਏ। ਇਹ ਮਸ਼ਹੂਰ ਸੀਰੀਜ਼ 18 ਨਵੰਬਰ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਵਾਰਾਣਸੀ ਵਿੱਚ ਇਸ ਸ਼ੋਅ ਦੀ ਸ਼ੂਟਿੰਗ ਤੋਂ ਬਾਅਦ ਦਿਵੇਂਦੂ ਅਤੇ ਅੰਸ਼ੁਲ ਦੋਵੇਂ ਹੀ ਇਸ ਵਾਰ ਦਸ਼ਮੇਸ਼ ਘਾਟ ‘ਤੇ ਗੰਗਾ ਆਰਤੀ ਕਰਨ ਲਈ ਉਤਸ਼ਾਹਿਤ ਨਜ਼ਰ ਆਏ।

ਕੰਟੈਂਟ ਕਵੀਨ ਏਕਤਾ ਕਪੂਰ ਨੇ ਆਪਣੀ ਬਹੁਤ ਉਡੀਕੀ ਜਾ ਰਹੀ ਵੈੱਬ ਸੀਰੀਜ਼ ‘ਬਿੱਛੂ ਕਾ ਖੇਲ’ ਦੀ ਪ੍ਰਮੋਸ਼ਨ ਸਿਟੀ ਟੂਰ ਦੇ ਨਾਲ ਸ਼ੁਰੂ ਕੀਤੀ ਹੈ। ਕੋਵਿਡ ਮਹਾਂਮਾਰੀ ਦੇ ਵਿਚਕਾਰ ਪ੍ਰਚਾਰ ਲਈ ਸ਼ਸਿਟੀ ਟੂਰ ਕਰਨ ਵਾਲਾ ਇਹ ਪਹਿਲਾ ਸ਼ੋਅ ਬਣ ਗਿਆ ਹੈ। ਅਦਾਕਾਰਾਂ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਨ ਅਤੇ ਆਰਤੀ ਕਰਨ ਤੋਂ ਇਲਾਵਾ ਪ੍ਰਸਿੱਧ ਚਾਟ ਹਾਊਸ ਦਾ ਆਨੰਦ ਮਾਣਦੇ ਹੋਏ ਬਹੁਤ ਸਮਾਂ ਬਿਤਾਇਆ ਹੈ।

ਦਿਵੇਂਦੂ ਨੇ ਕਿਹਾ “ਵਾਰਾਣਸੀ ਹੁਣ ਮੇਰੇ ਲਈ ਦੂਜੇ ਘਰ ਵਾਂਗ ਹੈ। ਮੈਂ ਇੱਥੇ ਆਪਣੇ ਕਈ ਪ੍ਰੋਜੈਕਟਾਂ ਨੂੰ ਸ਼ੂਟ ਕੀਤਾ ਹੈ ਅਤੇ ਜਦੋਂ ਵੀ ਮੈਂ ਇੱਥੇ ਆਉਂਦੀ ਹਾਂ, ਮੈਨੂੰ ਇੱਥੇ ਦੇ ਲੋਕਾਂ ਵੱਲੋਂ ਬਹੁਤ ਪਿਆਰ ਅਤੇ ਸਮਰਥਨ ਮਿਲਿਆ ਹੈ। ਨਾਲ ਹੀ, ਮੈਨੂੰ ਇੱਥੇ ਪ੍ਰਸਿੱਧ ਸਥਾਨਕ ਪਕਵਾਨ ਪਸੰਦ ਹਨ। ਇਸ ਸ਼ਹਿਰ ਵਿੱਚ ਬਿੱਛੂ ਕਾ ਖੇਲ ਦੀ ਸ਼ੂਟਿੰਗ ਕਰਨਾ ਇੱਕ ਸ਼ਾਨਦਾਰ ਅਨੁਭਵ ਸੀ ਅਤੇ ਅੱਜ ਜਦੋਂ ਮੈਂ ਗੰਗਾ ਆਰਤੀ ਅਤੇ ਸ਼ੋਅ ਨੂੰ ਪ੍ਰਮੋਟ ਕਰਨ ਲਈ ਇੱਥੇ ਆਇਆ ਹਾਂ ਤਾਂ ਇਹ ਸਭ ਕੁਝ ਖਾਸ ਲਗ ਰਿਹਾ ਹੈ”।

ਇਸ ਤਰ੍ਹਾਂ ਅੰਸ਼ੁਲ ਚੌਹਾਨ ਨੇ ਕਿਹਾ, “ਦਿਵੇਂਦੂ ਅਤੇ ਮੈਂ ਅੱਜ ਸ਼ਹਿਰ ਦੇ ਦੌਰੇ ਦੌਰਾਨ ਸ਼ੂਟਿੰਗ ਦੀਆਂ ਸਾਰੀਆਂ ਯਾਦਾਂ ਤਾਜ਼ਾ ਕਰ ਲਿੱਤੀਆਂ ਹਨ। ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਗੰਗਾ ਆਰਤੀ ਕਰਨ ਦਾ ਮੌਕਾ ਮਿਲਿਆ ਅਤੇ ਵਾਰਾਣਸੀ ਦੇ ਵਾਈਬਸ ਬਹੁਤ ਸਕਾਰਾਤਮਕ ਹਨ ਅਤੇ ਮੈਨੂੰ ਉਮੀਦ ਹੈ ਕਿ ਛੇਤੀ ਹੀ ਉੱਥੇ ਦੁਬਾਰਾ ਜਾਵਾਂਗੇ”।

ਬਿੱਛੂ ਕਾ ਖੇਲ ਦੀ ਕਹਾਣੀ ਕੀ ਹੈ?

ਇਸ ਸੀਰੀਜ਼ ਦੀ ਕਹਾਣੀ ਯੂਪੀ ਵਿੱਚ ਅਧਾਰਿਤ ਹੈ। ਕਹਾਣੀ ਅਖਿਲ (ਦਿਵੇਂਦੂ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇੱਕ ਲੇਖਕ ਅਤੇ ਪਲਪ ਫਿਕਸ਼ਨ ਦਾ ਫ਼ੈਨ ਹੈ। ਟਰੇਲਰ ਵਿੱਚ, ਤੁਸੀਂ ਦਿਵੇਂਦੂ ਨੂੰ ਇੱਕ ਖਤਰਨਾਕ ਖੇਡ ਦਾ ਮਾਸਟਰਮਾਈਂਡ ਦੇ ਤੌਰ ‘ਤੇ ਦੇਖਦੇ ਹੋ ਜਿੱਥੇ ਉਹ ਆਪਣੇ ਰਾਹ ਵਿੱਚ ਆਉਣ ਵਾਲੇ ਲੋਕਾਂ ਨੂੰ ਉਲਝਾਉਣ ਜਾਂ ਮਾਰਨ ਵਿੱਚ ਸਫਲ ਹੋ ਜਾਂਦਾ ਹੈ।

ਉਹ ਇੱਕ ਮਿਸ਼ਨ ‘ਤੇ ਤਾਇਨਾਤ ਹੈ ਜੋ ਬੁਰੇ ਸੰਸਾਰ ਵਿੱਚ ਜਾਣ ਲਈ ਤਿਆਰ ਹੈ, ਜਿੱਥੇ ਅਸੀਂ ਦੇਖਿਆ ਕਿ ਅਖਿਲ ਆਪਣੇ ਦੁਸ਼ਮਣਾਂ ਨੂੰ ਬਿੱਛੂਆਂ ਵਾਂਗ ਡੰਗ ਮਾਰ ਰਿਹਾ ਸੀ। ਉਹ ਜਾਂਚ ਕਰ ਰਹੇ ਪੁਲਿਸ ਅਫਸਰ ਨੂੰ ਮੂਰਖ ਬਣਾ ਰਿਹਾ ਹੈ ਕਿਉਂਕਿ ਉਸ ਨੂੰ ਯਕੀਨ ਹੈ ਕਿ ਉਹ ਭ੍ਰਿਸ਼ਟ ਪ੍ਰਥਾਵਾਂ ਕਰਕੇ ਆਸਾਨੀ ਨਾਲ ਕੇਸ ਵਿੱਚੋਂ ਬਾਹਰ ਹੋ ਜਾਵੇਗਾ।

ਦਰਸ਼ਕਾਂ ਨੂੰ perfect ਦੀਵਾਲੀ ਧਮਾਕਾ ਦਿੰਦੇ ਹੋਏ, ਇਸ ਸੀਰੀਜ਼ ਵਿੱਚ ਮੁਕੁਲ ਚੱਡਾ, ਗਗਨ ਆਨੰਦ ਅਤੇ ਰਾਜੇਸ਼ ਸ਼ਰਮਾ ਸਮੇਤ ਕਈ ਪ੍ਰਤਿਭਾਸ਼ਾਲੀ ਕਲਾਕਾਰ ਹਨ। ਇਸ ਮਹੀਨੇ ਦੀ 18 ਤਰੀਕ ਤੋਂ ਆਲਟ ਬਾਲਾਜੀ ਅਤੇ ਜੀ5 ਕਲੱਬ ‘ਤੇ ਸਟ੍ਰੀਮਿੰਗ ਕਰਨ ਲਈ ਤਿਆਰ, ‘ਬਿੱਛੂ ਕਾ ਖੇਲ’ ਇੱਕ ਕਰਾਈਮ ਥ੍ਰਿਲਰ ਹੈ ਜੋ ਇੱਕ ਉੱਭਰਦੇ ਲੇਖਕ ਅਖਿਲ ਦੀ ਕਹਾਣੀ ਦੇ ਦੁਆਲੇ ਘੁੰਮਦੀ ਹੈ, ਜਿਸਦਾ ਜੀਵਨ ਕਿਸੇ ਰੋਲਰ-ਕੋਸਟਰ ਰਾਈਡ ਤੋਂ ਘੱਟ ਨਹੀਂ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago