News

ਕੋਰੋਨਾ ਦਾ ਨਵਾਂ ਸਟ੍ਰੇਨ ਹੋਰ ਵੀ ਜ਼ਿਆਦਾ ਚਿੰਤਾਜਨਕ, ਬਚਣ ਲਈ ਵਰਤੋਂ ਇਹ ਸਾਵਧਾਨੀਆਂ

ਹਰ ਵਾਇਰਸ ਵਿਕਸਤ ਤੇ ਮਿਊਟੇਟ ਹੁੰਦੇ ਹਨ। ਯਾਨੀ ਉਨ੍ਹਾਂ ਦਾ ਰੂਪ ਲਗਾਤਾਰ ਬਦਲਦਾ ਰਹਿੰਦਾ ਹੈ। ਇਹ ਮਿਊਟੇਟ ਹੋਣ ਤੋਂ ਬਾਅਦ ਜ਼ਿਆਦਾ ਇਨਫੈਕਟਡ ਤੇ ਮਜਬੂਤ ਹੋ ਜਾਂਦੇ ਹਨ। ਕੁਝ ਅਜਿਹਾ ਮਾਮਲਾ ਕੋਰੋਨਾ ਵਾਇਰਸ ਦੇ ਨਾਲ ਵੀ ਹੈ ਸਬੰਧਤ ਹੈ। ਵਾਇਰਸ ਦਾ ਨਵਾਂ ਰੂਪ ਯਾਨੀ ਸਟ੍ਰੇਨ ਤੇਜੀ ਨਾਲ ਬਿਮਾਰੀ ਫੈਲਾ ਰਿਹਾ ਹੈ।

ਕੋਵਿਡ-19 ਸਟ੍ਰੇਨ ਚਿੰਤਾ ਦਾ ਵੇਰੀਏਂਟਸ CDC–  ਪਿਛਲੇ ਕੁਝ ਮਹੀਨਿਆਂ ਦੌਰਾਨ ਦੁਨੀਆਂ ‘ਚ ਨਵੇਂ ਸਟ੍ਰੇਨ ਦੇ ਮਾਮਲੇ ਉਜਾਗਰ ਹੋਏ ਹਨ। ਯੂਕੇ ਵੇਰੀਏਂਟ ਹਮਲਾਵਰ ਹੈ ਤੇ ਦੱਖਣੀ ਅਫਰੀਕਾ ਦਾ ਵੇਰੀਏਂਟ ਜ਼ਿਆਦਾ ਘਾਤਕ। ਨਵੇਂ ਵੇਰੀਏਂਟਸ ਦੇ ਮਾਮਲੇ ਬ੍ਰਾਜ਼ੀਲ ਤੇ ਭਾਰਤ ਤੋਂ ਵੀ ਆ ਰਹੇ ਹਨ। ਇਸ ਦਰਮਿਆਨ ਕੈਲੇਫੋਰਨੀਆ ‘ਚ ਪਹਿਲੀ ਵਾਰ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਦੋ ਸਟ੍ਰੇਨ ਨੂੰ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਅਧਿਕਾਰਤ ਤੌਰ ‘ਤੇ ਚਿੰਤਾ ਦੇ ਵੇਰੀਏਂਟਸ ਦੇ ਤੌਰ ‘ਤੇ ਪਰਿਭਾਸ਼ਤ ਕੀਤਾ ਹੈ।

ਅਜਿਹਾ ਕਰਨ ਪਿੱਛੇ ਇਨਫੈਕਸ਼ਨ ‘ਚ ਵਾਧਾ, ਹਸਪਤਾਲਾਂ ‘ਚ ਜ਼ਿਆਦਾ ਭਰਤੀ ਹੋਣਾ, ਮੌਤ, ਪਹਿਲਾਂ ਤੋਂ ਇਨਫੈਕਸ਼ਨ ਜਾਂ ਟੀਕਾਕਰਨ ਐਂਟੀਬੌਡੀ ਦੇ ਅਸਰ ‘ਚ ਸਪਸ਼ਟ ਕਮੀ, ਇਲਾਜ ਜਾ ਵੈਕਸੀਨ ਦਾ ਘੱਟ ਪ੍ਰਭਾਵ ਜਾਂ ਪਛਾਣ ‘ਚ ਅਸਫਲਤਾ ਦੇ ਸਬੂਤ ਦੱਸੇ ਗਏ ਹਨ। ਸੀਡੀਸੀ ਨੇ ਵੀਰਵਾਰ ਖੁਲਾਸਾ ਕੀਤਾ ਕਿ ਪਰਿਭਾਸ਼ਤ ਵੇਰੀਏਂਟਸ B.1.427 ਤੇ B.1.429 ਕਰੀਬ 20 ਫੀਸਦ ਜ਼ਿਆਦਾ ਇਨਫੈਕਟਡ ਹੋ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਕੁਝ ਕੋਵਿਡ-19 ਦੇ ਇਲਾਜ ਵੀ ਸਟ੍ਰੇਨ ਦੇ ਖਿਲਾਫ ਘੱਟ ਅਸਰਦਾਰ ਹੋ ਸਕਦੇ ਹਨ। ਵਰਤਮਾਨ ‘ਚ ਸੀਡੀਸੀ ਵੱਲੋਂ ਪਰਿਭਾਸ਼ਤ ਕੋਰੋਨਾ ਵਾਇਰਸ ਦੇ ਪੰਜ ਸਟ੍ਰੇਨ ਬਤੌਰ ਚਿੰਤਾ ਦੇ ਵੇਰੀਏਂਟਸ ਹਨ। ਕੈਲੇਫੋਰਨੀਆ ‘ਚ ਉਜਾਗਰ ਹੋਏ ਇਨ੍ਹਾਂ ਦੋ ਤੋਂ ਇਲਾਵਾ ਹੋਰ B.1.1.7 ਮੂਲ ਰੂਪ ਤੋਂ ਬ੍ਰਿਟੇਨ ‘ਚ ਪਾਇਆ ਗਿਆ ਸੀ। B.1.351 ਦਾ ਪਤਾ ਦੱਖਣੀ ਅਫਰੀਕਾ ‘ਚ ਚੱਲਿਆ ਤੇ P.1 ਦੀ ਪਛਾਣ ਬ੍ਰਾਜ਼ੀਲ ‘ਚ ਹੋਈ।

ਸਾਵਧਾਨੀ ਲਈ ਕਦਮ ਚੁੱਕਣਾ ਜ਼ਰੂਰੀਸੀਡੀਸੀ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਕੋਰੋਨਾ ਵਾਇਰਸ ਦੇ ਵੇਰੀਏਂਟਸ ਦੇ ਕੁੱਲ 4,855 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਦੀ ਜ਼ਿਆਦਾਤਰ ਸੰਖਿਆ 4,686 ਦੀ ਵਜ੍ਹਾ B.1.1.7 ਵੇਰੀਏਂਟਸ ਹਨ। ਇਸ ਤੋਂ ਇਲਾਵਾ B.1.351 ਸਟ੍ਰੇਨ ਦੇ 142 ਮਾਮਲੇ ਤੇ P.1 ਸਟ੍ਰੇਨ ਦੇ 27 ਮਾਮਲਿਆਂ ਦਾ ਪਤਾ ਲੱਗਾ। ਜਨ ਸਿਹਤ ਅਧਿਕਾਰੀਆਂ ਨੂੰ ਸਲਾਹ ਹੈ ਕਿ ਸੁਰੱਖਿਅਤ ਉਪਾਅ ਜਿਵੇਂ ਮਾਸਕ ਦਾ ਇਸਤੇਮਾਲ, ਸਰੀਰਕਸ ਦੂਰੀ, ਹੱਥ ਦੀ ਸਫਾਈ ਤੇ ਟੀਕਾਕਰਨ ਕੋਵਿਡ-19 ਇਨਫੈਕਸ਼ਨ ਤੇ ਉੱਭਰਦੇ ਹੋਏ ਸਟ੍ਰੇਨ ਨੂੰ ਰੋਕਣ ‘ਚ ਮਦਦ ਕਰ ਸਕਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago