yogi

ਯੋਗੀ ਨੇ 1984 ਸਿੱਖ ਕਤਲੇਆਮ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਕੀਤਾ ਨਿਆਂ ਦਿਵਾਉਣ ਦਾ ਵਾਅਦਾ

ਗੋਰਖਪੁਰ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 1984 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਆਂ ਦਿਵਾਉਣ ਦਾ ਵਾਅਦਾ ਕੀਤਾ ਹੈ। ਯੋਗੀ ਨੇ ਕਿਹਾ ਕਿ ਸਿੱਖ ਕਤਲੇਆਮ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ ਤੇ ਦੋਸ਼ੀ ਜੇਲ੍ਹਾਂ ਵਿੱਚ ਹੋਣਗੇ। ਆਪਣੇ ਦੋ ਦਿਨਾਂ ਦੌਰੇ ‘ਤੇ ਗੋਰਖਪੁਰ ਪਹੁੰਚੇ ਯੋਗੀ ਆਦਿੱਤਿਆਨਾਥ […]

sajjan kumar

ਸੁਪਰੀਮ ਕੋਰਟ ਵਲੋਂ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਝਟਕਾ

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਹੈ। ਸੱਜਣ ਕੁਮਾਰ ਨੇ ਜ਼ਮਾਨਤ ਅਰਜ਼ੀ ਅਦਾਲਤ ਨੂੰ ਦਿੱਤੀ ਸੀ, ਪਰ ਸੁਪਰੀਮ ਕੋਰਟ ਨੇ ਇਸ ਨੂੰ ਟਾਲ ਦਿੱਤਾ ਹੈ। ਦੇਸ਼ ਦੀ ਸਰਬਉੱਚ ਅਦਾਲਤ ਸੱਜਣ ਕੁਮਾਰ ਦੀ ਅਰਜ਼ੀ ‘ਤੇ ਸੁਣਵਾਈ ਅਗਸਤ ਦੌਰਾਨ ਕਰੇਗੀ। ਅਜਿਹੇ ਵਿੱਚ ਸੱਜਣ ਕੁਮਾਰ ਘੱਟੋ-ਘੱਟ ਅਗਸਤ ਤਕ ਜੇਲ੍ਹ ‘ਚ ਰਹੇਗਾ। […]

sajjan kumar

1984 ਸਿੱਖ ਕਤਲੇਆਮ ਕੇਸ ‘ਚ ਮੁੱਖ ਗਵਾਹ ਵੱਲੋਂ ਵੀ ਸੱਜਣ ਕੁਮਾਰ ਦੀ ਸ਼ਨਾਖ਼ਤ

1984 ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੇ ਮੁੱਖ ਗਵਾਹ ਨੇ ਕਾਂਗਰਸੀ ਲੀਡਰ ਸੱਜਣ ਕੁਮਾਰ ਦੀ ਸ਼ਨਾਖ਼ਤ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸੱਜਣ ਕੁਮਾਰ ਨੇ ਭੀੜ ਨੂੰ ਸਿੱਖਾਂ ਨੂੰ ਮਾਰਨ ਲਈ ਭੜਕਾਇਆ ਸੀ, ਜਿਸ ਮਗਰੋਂ ਭੀੜ ਨੇ ਸਿੱਖਾਂ ‘ਤੇ ਹਮਲਾ ਕੀਤਾ ਸੀ। ਗਵਾਹ ਨੇ ਇਹ ਵੀ ਦੱਸਿਆ ਕਿ ਜਦ ਉਹ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਲੈ […]

1984 anti sikh riots cham kaur Sajjan Kumar

1984 ਸਿੱਖ ਕਤਲੇਆਮ ‘ਚ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਨੇ ਦਿੱਤੀ ਗਵਾਹੀ

1984 ਸਿੱਖ ਕਤਲੇਆਮ ਵਿੱਚ ਸਜ਼ਾਯਾਫਤਾ ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਖ਼ਿਲਾਫ਼ ਕਤਲੇਆਮ ਦੇ ਇੱਕ ਹੋਰ ਮਾਮਲੇ ਵਿੱਚ ਅਦਾਲਤ ‘ਚ ਅਹਿਮ ਸੁਣਵਾਈ ਹੋਈ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਮਾਮਲੇ ਦੀ ਮੁੱਖ ਗਵਾਹ ਚਾਮ ਕੌਰ ਨੇ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦਿੱਤੀ ਹੈ। ਸੁਲਤਾਨਪੁਰੀ ਇਲਾਕੇ ਵਿੱਚ ਕਤਲ ਕੀਤੇ ਗਏ ਸਿੱਖਾਂ ਦੇ ਇਸ ਮਾਮਲੇ ਵਿੱਚ […]

kanpur 1984 riots

1984 ਸਿੱਖ ਕਤਲੇਆਮ ਦੀ ਜਾਂਚ ਲਈ ਯੂਪੀ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ ਸਿੱਟ ਦਾ ਗਠਨ

ਉੱਤਰ ਪ੍ਰਦੇਸ਼ ਸਰਕਾਰ ਨੇ ਕਾਨਪੁਰ ਵਿੱਚ 1984 ਸਿੱਖ ਕਤਲੇਆਮ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਹੈ। ਇਸ ਦੀ ਕਮਾਨ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਅਤੁੱਲ ਦੇ ਹੱਥ ਹੋਏਗੀ। ਐਸਆਈਟੀ ਨੂੰ ਉਨ੍ਹਾਂ ਮੁਲਜ਼ਮਾਂ ਤੋਂ ਬਾਰੀਕੀ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਨੂੰ ਸ਼ੁਰੂਆਤੀ ਜਾਂਚ ਦੌਰਾਨ ਪੁੱਛਗਿੱਛ ਬਾਅਦ […]

Sajjan Kumar

1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਅਪੀਲ ‘ਤੇ 14 ਜਨਵਰੀ ਨੂੰ ਹੋਵੇਗੀ ਸੁਣਵਾਈ

ਸੰਨ 1984 ਦੌਰਾਨ ਪੰਜ ਸਿੱਖਾਂ ਦਾ ਕਤਲ ਕਰਨ ਦੇ ਦੋਸ਼ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੱਜਣ ਕੁਮਾਰ ਦੀ ਅਪੀਲ ‘ਤੇ ਸੁਪਰੀਮ ਕੋਰਟ ਦੀ ਸੁਣਵਾਈ ਲਈ ਰਾਜ਼ੀ ਹੋ ਗਈ ਹੈ। ਅਦਾਲਤ ਨੇ 14 ਜਨਵਰੀ ਨੂੰ ਸੱਜਣ ਦੀ ਅਪੀਲ ‘ਤੇ ਸੁਣਵਾਈ ਤੈਅ ਕੀਤੀ ਹੈ। ਸਬੰਧਤ ਖ਼ਬਰ : ਆਖਰ ਸੱਜਣ ਕੁਮਾਰ ਨੂੰ ਤਿਹਾੜ ਦੀ ਥਾਂ ਮੰਡੋਲੀ ਜੇਲ੍ਹ […]

sukhbir badal meets pm modi

ਸੁਖਬੀਰ ਬਾਦਲ ਸਿੱਖ ਕਤਲੇਆਮ ਦੇ ਗਵਾਹਾਂ ਨੂੰ ਲੈ ਕੇ ਮੋਦੀ ਨੂੰ ਮਿਲੇ

ਨਵੀਂ ਦਿੱਲੀ: ਅਕਾਲੀ ਦਲ ਦੇ ਵਫਦ ਨੇ ਦਿੱਲੀ ਦੇ ਸੰਸਦ ਭਵਨ ਵਿੱਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦੇਣ ਵਾਲੇ ਮੁੱਖ ਗਵਾਹ ਨਿਰਪ੍ਰੀਤ ਕੌਰ, ਜਗਦੀਸ਼ ਕੌਰ ਤੇ ਜਗਸ਼ੇਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਪੀਐਮ ਮੋਦੀ ਦਾ ਧੰਨਵਾਦ ਕੀਤਾ। ਇਸ ਦੌਰਾਨ ਪੀਐਮ ਸਾਹਮਣੇ ਕਤਲੇਆਮ ਕੇਸਾਂ ਦੇ […]

sajjan in mandoli

ਆਖਰ ਸੱਜਣ ਕੁਮਾਰ ਨੂੰ ਤਿਹਾੜ ਦੀ ਥਾਂ ਮੰਡੋਲੀ ਜੇਲ੍ਹ ਕਿਉਂ ਭੇਜਿਆ?

ਚੰਡੀਗੜ੍ਹ: ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਸਿੱਖ ਕਤਲੇਆਮ ਦੇ ਦੋਸ਼ੀ ਸਾਬਕਾ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਭੇਜਿਆ ਹੈ। ਇੱਥੇ ਉਸ ਨੂੰ ਬੈਰਕ ਨੰਬਰ 14 ਵਿੱਚ ਰੱਖਿਆ ਗਿਆ ਹੈ। ਉਸ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਾਲ ਹੀ ਵਿੱਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ […]

sajjan kumar surrenders

‘1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਨੇ ਆਖ਼ਰ ਕਰ ਹੀ ਦਿੱਤਾ ਆਤਮ ਸਮਰਪਣ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਆਖ਼ਰ ਆਤਮ ਸਮਰਪਣ ਕਰ ਹੀ ਦਿੱਤਾ ਹੈ। ਸੱਜਣ ਕੁਮਾਰ ਨੇ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਸਰੰਡਰ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੇ ਸਾਥੀ ਮੁਜਰਮ ਮਹੇਂਦਰ ਯਾਦਵ ਤੇ ਕ੍ਰਿਸ਼ਨ ਖੋਖਰ ਵੀ ਦਿੱਲੀ ਦੀ ਕੜਕੜਡੂਮਾ ਕੋਰਟ ਵਿੱਚ ਸਮਰਪਣ ਕਰ ਚੁੱਕੇ ਹਨ। 1984 ਸਿੱਖ ਕਤਲੇਆਮ ਦੌਰਾਨ ਪੰਜ ਸਿੱਖਾਂ ਦੇ […]

sajjan kumar sikh murderer

ਸਿੱਖ ਕਤਲੇਆਮ: ਸਾਥੀ ਕਾਤਲਾਂ ਨੇ ਕੀਤਾ ਸਮਪਰਣ ਪਰ ਸੱਜਣ ਲਾਪਤਾ..!

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਦੋਸ਼ੀ ਦੋਸ਼ੀ ਐਲਾਨੇ ਜਾ ਚੁੱਕੇ ਸੱਜਣ ਕੁਮਾਰ ਦਾ ਕੋਈ ਥਹੁ ਪਤਾ ਨਹੀਂ। ਸੱਜਣ ਕੁਮਾਰ ਨੂੰ ਘਰੋਂ ਨਿਕਲੇ ਹੋਏ ਨੂੰ ਕਈ ਘੰਟੇ ਹੋ ਚੁੱਕੇ ਹਨ, ਪਰ ਉਸ ਦਾ ਪਤਾ ਨਹੀਂ ਹੈ ਕਿ ਉਹ ਕਿੱਥੇ ਹੈ। ਸੱਜਣ ਕੁਮਾਰ ਦੇ ਪੁੱਤਰ ਜਗਪਰਵੇਸ਼ ਨੇ ‘ਏਬੀਪੀ ਨਿਊਜ਼’ ਨੂੰ ਦੱਸਿਆ ਕਿ ਉਸ ਦੇ ਪਿਤਾ ਕਿੱਥੇ […]

sajjam kumar may surrender today

1984 ਸਿੱਖ ਕਤਲੇਆਮ ਦਾ ਦੋਸ਼ੀ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਅੱਜ ਕਰੇਗਾ ਸਮਰਪਣ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਦੋਸ਼ੀ ਐਲਾਨੇ ਜਾ ਚੁੱਕੇ ਸੱਜਣ ਕੁਮਾਰ ਅੱਜ ਯਾਨੀ 31 ਦਸੰਬਰ ਨੂੰ ਕੜਕੜਡੂਮਾ ਅਦਾਲਤ ਜਾਂ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰੇਗਾ। ਤਾਜ਼ਾ ਜਾਣਕਾਰੀ ਮੁਤਾਬਕ ਸੱਜਣ ਕੁਮਾਰ ਆਪਣੇ ਘਰੋਂ ਤਾਂ ਨਿੱਕਲ ਗਿਆ ਹੈ, ਪਰ ਹਾਲੇ ਤਕ ਸਮਰਪਣ ਨਹੀਂ ਕੀਤਾ ਹੈ। ਬੀਤੀ 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਨੇ ਉਸ ਨੂੰ ਪੰਜ ਸਿੱਖਾਂ […]