ਪਟਿਆਲਾ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

young-suicide-in-patiala

ਪਟਿਆਲਾ ਦੇ ਦੀਪ ਨਗਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ। ਜਦੋਂ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਆਪਣੇ ਹੀ ਘਰ ਦੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿਰਤਕ ਦੀ ਪਛਾਣ ਨਾਮ ਵਿੱਕੀ ਪੁੱਤਰ ਦੇਸ ਰਾਜ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਅਧਿਕਾਰੀ ਏ.ਐੱਸ.ਆਈ.ਲਖਵਿੰਦਰ ਸਿੰਘ ਕਰ ਰਹੇ ਹਨ। ਏ.ਐੱਸ.ਆਈ.ਲਖਵਿੰਦਰ ਸਿੰਘ ਦੇ ਪੁੱਛਣ ਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿੱਕੀ ਮਾਨਸਿਕ ਤੌਰ ਤੇ ਠੀਕ ਨਹੀਂ ਸੀ।

ਮਿਲੀ ਜਾਣਕਾਰੀ ਅਨੁਸਾਰ ਵਿੱਕੀ ਦੀ ਪਤਨੀ ਇਸ ਸਮੇਂ ਪੇਕੇ ਗਈ ਹੋਈ ਸੀ। ਉਸ ਰਾਤ ਹੀ ਵਿੱਕੀ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੈਂਡ ਕਰਕੇ ਫਾਹਾ ਲੈ ਲਿਆ ਅਤੇ ਆਤਮ ਹੱਤਿਆ ਕਰ ਲਈ। ਜਦੋਂ ਵਿੱਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਹੀ ਸਥਾਨਕ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਿੱਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ।

ਜ਼ਰੂਰ ਪੜ੍ਹੋ: ਕਾਂਗਰਸ ਪਾਰਟੀ ਨੂੰ ਫਿਰ ਵੱਡਾ ਝਟਕਾ, ਸਤਪਾਲ ਅਤੇ ਈਸ਼ਵਰ ਸਿੰਘ JJP ਵਿੱਚ ਸ਼ਾਮਿਲ

ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਪੁਲਿਸ ਨੇ ਵਿੱਕੀ ਦੀ ਲਾਸ਼ ਨੂੰ ਪੋਸਟਮਾਰਟਮ ਕਰਨ ਦੇ ਲਈ ਭੇਜ ਦਿੱਤਾ। ਪੋਸਟ ਮਾਰਟਮ ਕਰਨ ਤੋਂ ਬਾਅਦ ਵਿੱਕੀ ਦੀ ਲਾਸ਼ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਵਿੱਕੀ ਦੇ ਭਰਾ ਦੇ ਬਿਆਨ ਦੇ ਆਧਾਰ ਤੇ ਇਸ ਕੇਸ ਵਿੱਚ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।