The Rock Corona News: WWE ਸੁਪਰਸਟਾਰ The Rock ਦੇ ਪਰਿਵਾਰ ਤੇ ਢਹਿਆ ਕਹਿਰ, ਸਾਰਾ ਪਰਿਵਾਰ ਹੋਇਆ ਕੋਰੋਨਾ ਦਾ ਸ਼ਿਕਾਰ

wwe-superstar-the-rock-and-his-family-corona-positive
The Rock Corona News: WWE ਸੁਪਰਸਟਾਰ ‘ਤੇ ਐਕਟਰ ਡਵੈਨ ਜੌਨਸਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਡਵੈਨ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਤੇ ਦੋ ਬੇਟੀਆਂ ਨੂੰ ਵੀ ਕੋਰੋਨਾ ਹੋ ਗਿਆ ਹੈ। THE ROCK ਦੇ ਨਾਂ ਨਾਲ ਪੁਰੀ ਦੁਨੀਆਂ ਵਿੱਚ ਮਸ਼ਹੂਰ ਹਨ। ਉਨਾਂ ਨੇ ਕਰੋਨਾ ਵਾਇਰਸ ਦੇ ਨਾਲ ਇੰਫੈਕਟੇਡ ਹੋਣ ਦੀ ਖ਼ਬਰ ਆਪਣੇ ਫੈਨਸ ਨਾਲ ਸਾਂਝੀ ਕੀਤੀ। ਡਵੈਨ ਦੇ ਨਾਲ ਉਨਾਂ ਦੀ ਪਤਨੀ ਲੌਰੇਨ ਅਤੇ ਬੇਟੀਆਂ ਜੈਸਮੀਨ ਅਤੇ ਤਿਆਣਾ ਵੀ ਵਾਇਰਸ ਤੋਂ ਪੀੜਤ ਹਨ। ਜਿਨ੍ਹਾਂ ਦੀ ਉਮਰ 4ਅਤੇ 2ਸਾਲ ਹੈ।

ਇਹ ਵੀ ਪੜ੍ਹੋ: Punjab Weather Updates: ਪੰਜਾਬ, ਹਰਿਆਣਾ ਅਤੇ ਦਿੱਲੀ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਭਾਰੀ ਬਾਰਿਸ਼ ਦਾ ਅਲਰਟ

ਡਵੈਨ ਜੌਨਸਨ ਨੇ ਕਿਹਾ ‘ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਸਭ ਤੋਂ ਮੁਸ਼ਕਲ ਸਮਾਂ ਹੈ। ਕਰੋਨਾ ਤੋਂ ਠੀਕ ਹੋਣਾ ਕਿਸੇ ਹੋਰ ਬੀਮਾਰੀ ਤੋਂ ਉੱਭਰਨ ਤੋਂ ਵੱਖਰਾ ਹੈ। ਇਸ ਬੀਮਾਰੀ ਵਿੱਚ ਤੁਸੀਂ ਪੁਰੀ ਤਰ੍ਹਾਂ ਟੁੱਟ ਜਾਂਦੇ ਹੋ। ਪਰ ਮੇਰੀ ਪਹਿਲੀ ਕੋਸਿਸ ਅਪਣੇ ਪਰਿਵਾਰ ਨੂੰ ਬਚਾਉਣਾ ਹੈ। ਉਨਾਂ ਨੇ ਕਿਹਾ ਕਾਸ਼ ਮੈਂ ਇੱਕਲਾ ਇਸ ਬੀਮਾਰੀ ਤੋਂ ਪੀੜਤ ਹੁੰਦਾ। ਡਵੈਨ ਨੇ ਅੱਗੇ ਕਿਹਾ ‘ਮੇਰਾ ਪੂਰਾ ਪਰਿਵਾਰ ਇੱਕ-ਦੂਜੇ ਦੇ ਨਾਲ ਹੈ। ਅਸੀਂ ਜ਼ਿਆਦਾ ਸਮਾਂ ਕੋਰੋਨਾ ਪੌਜ਼ੇਟਿਵ ਨਹੀਂ ਰਹਾਂਗੇ। ਰੱਬ ਦੇ ਅਸ਼ੀਰਵਾਦ ਨਾਲ ਅਸੀਂ ਤੰਦਰੁਸਤ ਹਾਂ ਤੇ ਜਲਦ ਠੀਕ ਹੋਣ ਦੀ ਉਮੀਦ ਹੈ। ਮੇਰੇ ਕਈ ਦੋਸਤ ਆਪਣੇ ਮਾਤਾ-ਪਿਤਾ ਨੂੰ ਇਸ ਵਾਇਰਸ ਕਰਕੇ ਖੋਅ ਚੁੱਕੇ ਹਨ। ਉਨ੍ਹਾਂ ਇਸ ਸਮੇਂ ਸਭ ਨੂੰ ਆਪਣਾ ਖਿਆਲ ਰੱਖਣ ਦੀ ਨਸੀਹਤ ਦਿੱਤੀ।’

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ