Corona Guidelines For Children: ਕੋਰੋਨਾ ਤੋਂ ਸੁਰੱਖਿਅਤ ਰਹਿਣ ਦੇ ਲਈ WHO ਦੇ ਲਈ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼

who-updated-new-guidelines-for-children-in-corona-crises

Corona Guidelines For Children: WHO ਨੇ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਿਹਤ ਦੇ ਹੋਰ ਪਹਿਲੂਆਂ ‘ਤੇ ਵੀ ਵਿਚਾਰ ਕੀਤਾ ਹੈ। ਇਸ ਆਧਾਰ ‘ਤੇ ਸਲਾਹ ਦਿੱਤੀ ਗਈ ਹੈ ਕਿ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਸਕ ਪਹਿਣਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਵੀ ਵੱਡਿਆਂ ਵਾਂਗ ਗਾਈਡਲਾਈਨਸ ਦਾ ਪਾਲਣ ਕਰਨਾ ਚਾਹੀਦਾ ਹੈ। ਦੁਨੀਆਂ ‘ਚ ਵਧਦੇ ਕੋਰੋਨਾ ਵਾਇਰਸ ਦੇ ਪ੍ਰਭਾਵ ਦਰਮਿਆਨ ਵਿਸ਼ਵ ਸਿਹਤ ਸੰਗਠਨ (WHO) ਨੇ ਬੱਚਿਆਂ ਲਈ ਮਾਸਕ ਪਹਿਣਨ ਬਾਰੇ ਗਾਈਡਲਾਈਨਸ ਅਪਡੇਟ ਕੀਤੀਆਂ ਹਨ।

ਇਹ ਵੀ ਪੜ੍ਹੋ: Punjab Weather Updates: ਮੌਸਮ ਦੇ ਵਿੱਚ ਹੋ ਰਹੀ ਕਰਵਟ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ, ਪੰਜਾਬ ਅਤੇ ਹਰਿਆਣਾ ਦੇ ਵਿੱਚ ਹੋਬੇਗੀ ਬਾਰਿਸ਼

WHO ਨੇ ਕਿਹਾ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਵਰਤਣ ਦੀ ਲੋੜ ਨਹੀਂ ਹੈ। ਇਹ ਫੈਸਲਾ ਬੱਚਿਆਂ ਦੇ ਮਾਸਕ ਪਹਿਣਨ ਦੀ ਸਮਰੱਥਾ ਨੂੰ ਧਿਆਨ ‘ਚ ਰੱਖ ਕੇ ਲਿਆ ਗਿਆ ਹੈ। WHO ਨੇ ਆਪਣੇ ਕੋਰੋਨਾ ਵਾਇਰਸ ਦੇ ਪੇਜ ‘ਚ ਕਈ ਮਾਪਦੰਡ ਸ਼ਾਮਲ ਕੀਤੇ ਹਨ। ਮਾਸਕ ਉਸ ਸਮੇਂ ਪਹਿਣਨਾ ਚਾਹੀਦਾ ਹੈ ਜਦੋਂ ਬੱਚੇ ਦੇ ਇਲਾਕੇ ‘ਚ ਕੋਵਿਡ-19 ਦਾ ਪ੍ਰਸਾਰ ਤੇਜ਼ ਹੋਵੇ। 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ WHO ਦਾ ਕਹਿਣਾ ਹੈ ਕਿ ਉਨ੍ਹਾਂ ਥਾਵਾਂ ‘ਤੇ ਮਾਸਕ ਪਾਉਣ ਜਿੱਥੇ ਕੋਰੋਨਾ ਦੀ ਇਨਫੈਕਸ਼ਨ ਜ਼ਿਆਦਾ ਹੋਵੇ।

ਇਹ ਵੀ ਪੜ੍ਹੋ: Chandigarh Rape News: ਚੰਡੀਗੜ੍ਹ ਵਿੱਚ ਚਾਚੀ ਨੇ ਆਪਣੀ 14 ਸਾਲਾਂ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜ਼ਬਰ-ਜਨਾਹ, ਬਲੈਕਮੇਲ ਲਈ ਬਣਾਈ ਅਸ਼ਲੀਲ ਵੀਡੀਓ

ਘਰ ਦੇ ਵੱਡੇ ਮੈਂਬਰਾਂ ਲਈ WHO ਨੇ ਸਲਾਹ ਦਿੱਤੀ ਹੈ ਕਿ ਬੱਚਿਆਂ ਦੇ ਮਾਸਕ ਪਹਿਣਨ ਤੇ ਉਤਾਰਨ ਦੇ ਤੌਰ ਤਰੀਕਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬੱਚੇ ਕਿਸ ਹੱਦ ਤਕ ਕੋਰੋਨਾ ਵਾਇਰਸ ਫੈਲਾ ਸਕਦੇ ਹਨ। ਪਰ ਕੁਝ ਸਬੂਤਾਂ ਦੇ ਆਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਘੱਟ ਉਮਰ ਦੇ ਬੱਚੇ ਵੀ ਵੱਡਿਆਂ ਵਾਂਗ ਦੂਜਿਆਂ ਨੂੰ ਇਨਫੈਕਟਡ ਕਰਨ ਦੀ ਸਮਰੱਥਾ ਰੱਖਦੇ ਹਨ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ