ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਭਾਰੀ ਮੀਂਹ

 welcome-rain-across-newsouthwales-and-queensland

ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਭਾਰੀ ਮੀਂਹ ਪੈਣ ਦੇ ਨਾਲ ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜਦੇ ਜਾ ਰਹੇ ਨੇ। ਇਹਨਾਂ ਸੂਬਿਆਂ ਦੇ ਕੁੱਝ ਖੇਤਰਾਂ ਦੇ ਵਿੱਚ ਸੋਕਾ ਪੈਣ ਦਾ ਖ਼ਤਰਾ ਮੰਡਰਾ ਰਿਹਾ ਸੀ। ਪਰ ਹੁਣ ਆਸਟ੍ਰੇਲੀਆ ਦੇ ਇਹਨਾਂ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਕਿਸਾਨਾਂ ਨੂੰ ਆਸ ਹੋ ਗਈ ਹੈ ਕਿ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਵੀ ਵਧੀਆ ਫ਼ਸਲਾਂ ਹੋ ਸਕਣਗੀਆਂ।

ਜ਼ਰੂਰ ਪੜ੍ਹੋ: ਸੁਖਬੀਰ ਸਿੰਘ ਬਾਦਲ ਕੱਢੀ ਭੜ੍ਹਾਸ, ਕਿਹਾ ਨਹੀਂ ਬਣੇਗੀ ਬੀਜੇਪੀ ਸਰਕਾਰ

ਆਸਟ੍ਰੇਲੀਆ ਦੇ ਇਹਨਾਂ ਸੂਬਿਆਂ ਦੇ ਕੁੱਝ ਇਲਾਕਿਆਂ ਦੇ ਵਿੱਚ ਪਾਣੀ ਦੀ ਜਿਆਦਾ ਕਮੀ ਹੋਣ ਦੇ ਕਾਰਨ ਉੱਥੋਂ ਦੇ ਲੋਕਾਂ ਨੂੰ ਕਈ ਵੱਡੀਆਂ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਭਾਰੀ ਬਾਰਿਸ਼ ਹੋਣ ਦੇ ਕਰਕੇ ਇਹਨਾਂ ਪ੍ਰੇਸ਼ਾਨੀਆਂ ਤੋਂ ਕੁਝ ਰਾਹਤ ਮਿਲੀ ਹੈ। ਇੱਥੋਂ ਦੀਆਂ ਕਈ ਥਾਵਾਂ ਤੇ ਜਿਆਦਾ ਮੀਂਹ ਪੈਣ ਦੇ ਕਾਰਨ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਹੈ ਜੋ ਕਿ ਫਸਲਾਂ ਲਈ ਬਹੁਤ ਚੰਗਾ ਹੈ। ਮੌਸਮ ਅਧਿਕਾਰੀਆਂ ਮੁਤਾਬਕ ਸਿਡਨੀ ‘ਚ ਤੇਜ਼ ਮੀਂਹ ਪੈਣ ਦੇ 95 ਫੀਸਦੀ ਚਾਂਸ ਹਨ।

welcome-rain-across-newsouthwales-and-queensland

ਭਾਰੀ ਮੀਂਹ ਨੂੰ ਦੇਖ ਕੇ ਉੱਥੋਂ ਦੇ ਲੋਕ ਆਪਣੀ ਖੁਸ਼ੀ ਨੂੰ ਸਾਂਝੀ ਕਰਨ ਤੋਂ ਬਿਨਾਂ ਨਹੀਂ ਰਹਿ ਸਕੇ। ਲੋਕਲ ਐੱਮ. ਪੀ. ਗ੍ਰਾਹਮ ਪੈਰੇਟ ਵੀ ਆਪਣੇ ਆਪ ਨੂੰ ਮੀਂਹ ਦੀ ਤਸਵੀਰ ਸਾਂਝੀ ਕਰਨ ਤੋਂ ਰੋਕ ਨਾ ਸਕੇ। ਸ਼ਹਿਰ ਤੁਲਾਰੂਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਪੈਣ ਦੇ ਕਾਰਨ ਸੋਕੇ ਨਾਲ ਆਈਆਂ ਪ੍ਰੇਸ਼ਾਨੀਆਂ ਦਾ ਹੱਲ ਨਿਕਲ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸ਼ਹਿਰ ਤੁਲਾਰੂਕੇ ਨਿਊ ਸਾਊਥ ਵੇਲਜ਼ ਦਾ ਇਕ ਅਜਿਹਾ ਸ਼ਹਿਰ ਹੈ ਜਿੱਥੇ ਪਿਛਲੇ 100 ਸਾਲਾਂ ਤੋਂ ਸੋਕੇ ਦੀ ਪਰੇਸ਼ਾਨੀ ਸਾਹਮਣੇ ਆ ਰਹੀ ਹੈ। ਇਸ ਖੇਤਰ ‘ਚ 4500 ਲੋਕ ਰਹਿੰਦੇ ਹਨ। ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਪੈ ਰਹੇ ਭਾਰੀ ਮੀਂਹ ਨੂੰ ਦੇਖਦੇ ਹੋਏ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਸੂਬਿਆਂ ‘ਚ ਚੰਗਾ ਮੀਂਹ ਪੈਣ ਦੀ ਆਸ ਹੈ।