ਵੋਟ ਪਾਉਣ ਲਈ ਹੁਣ ਇਹ 10 ਦਸਤਾਵੇਜ਼ਾ ਵਿੱਚੋਂ ਕੋਈ ਇੱਕ ਲੈ ਕੇ ਜਾਣਾ ਜ਼ਰੂਰੀ

Photo voters slips not ID

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੋਟ ਪਾਉਣ ਲਈ ਹੁਣ ਫੋਟੋ ਵਾਲੀ ਮਤਦਾਤਾ ਪਰਚੀ ਹੀ ਕਾਫੀ ਨਹੀਂ ਹੋਵੇਗੀ, ਸਗੋਂ ਕੋਈ ਪਛਾਣ ਪਤੱਰ ਵੀ ਨਾਲ ਹੋਣਾ ਚਾਹੀਦਾ ਹੈ। ਕਮਿਸ਼ਨ ਨੇ ਵੀਰਵਾਰ ਨੂੰ ਇਸ ਲਈ 10 ਤੋਂ ਜ਼ਿਆਦਾ ਦਸਤਾਵੇਜ਼ ਦੱਸੇ ਜਿਨ੍ਹਾਂ ਵਿੱਚੋਂ ਕੋਈ ਇੱਕ ਲੈ ਕੇ ਜਾਣਾ ਜ਼ਰੂਰੀ ਹੈ।

ਇਸ ਦੇ ਨਾਲ ਹੀ ਮਤਦਾਤਾ ਪਰਚੀ ‘ਤੇ ਹੁਣ ਵੱਡੇ ਅਖਰਾਂ ‘ਚ ਲਿਖਿਆ ਹੋਵੇਗਾ ਕਿ ਇਹ ਪਛਾਣ ਪੱਤਰ ਦੇ ਤੌਰ ‘ਤੇ ਮਨਜ਼ੂਰ ਨਹੀਂ ਹੋਵੇਗਾ। ਚੋਣ ਪਛਾਣ ਪੱਤਰ, ਪਾਸਪੋਰਟ, ਡ੍ਰਾਈਵਿੰਗ ਲਾਈਸੈਂਸ, ਆਧਾਰ ਕਾਰਡ, ਸੰਸਦ ਜਾਂ ਵਿਧਾਇਕ ਵੱਲੋਂ ਜਾਰੀ ਪਛਾਣ ਪੱਤਰ, ਸਮਾਰਟ ਕਾਰਡ, ਪੈਨ ਕਾਰਡ, ਪੈਨਸ਼ਨ ਦਸਤਾਵੇਜ਼, ਮਨਰੇਗਾ ਜੌਬ ਕਾਰਡ, ਬੈਂਕ ਜਾਂ ਡਾਕਘਰ ਵੱਲੋਂ ਜਾਰੀ ਪਾਸਬੁੱਕ, ਹੈਲਥ ਇੰਸ਼ੋਰੈਂਸ ਸਮਾਰਟ ਕਾਰਡ ਸ਼ਾਮਲ ਹਨ।

Source:AbpSanjha