ਵੋਟਾਂ ਮੰਗਣ ਆਏ ਮੇਅਰ ਨਾਲ ਲੋਕਾਂ ਨੇ ਰੱਸੀ ਨਾਲ ਬੰਨ੍ਹ ਕੇ ਘਸੀਟਿਆ

villagers-tied-the-car-and-dragged-the-mayor

ਮੈਕਸੀਕੋ ਦੇ ਚਿਆਪਾਸ ਰਾਜ ਦੇ ਵਿੱਚ ਉਸ ਸਮੇ ਸਾਰੇ ਲੋਕ ਹੈਰਾਨ ਰਹਿ ਗਏ ਜਦੋਂ ਵੋਟਾਂ ਮੰਗਣ ਆਏ ਮੇਅਰ ਨੂੰ ਲੋਕਾਂ ਨੇ ਰੱਸੀ ਨਾਲ ਬੰਨ੍ਹ ਲਿਆ ਸੜਕਾਂ ਉੱਤੇ ਘਸੀਟਦੇ ਹੋਏ ਦਿਖਾਈ ਦਿੱਤੇ। ਚਿਆਪਾਸ ਰਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਆਉਂਦੇ ਸਾਰ ਹੀ ਸਾਰੇ ਨੇਤਾ ਵੋਟਾਂ ਮੰਗਣ ਆ ਜਾਂਦੇ ਹਨ ਅਤੇ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਹਨ। ਅਤੇ ਚੋਣਾਂ ਨੂੰ ਜਿੱਤਣ ਤੋਂ ਬਾਅਦ ਸਾਰੇ ਨੇਤਾ ਆਪਣੇ ਕੀਤੇ ਵਾਅਦੇ ਭੁੱਲ ਜਾਂਦੇ ਹਨ।

ਅਜਿਹਾ ਕਿਸੇ ਰਾਜ ਵਿੱਚ ਹੀ ਹੋਇਆ ਹੋਵੇਗਾ ਜਦੋ ਸਾਰੀ ਜਨਤਾ ਕਿਸੇ ਨੇਤਾ ਤੋਂ ਉਸ ਦੇ ਦੁਆਰਾ ਕੀਤੇ ਗਏ ਵਾਅਦਿਆਂ ਦਾ ਹਿਸਾਬ ਲੈਂਦੀ ਹੋਵੇ। ਇੱਕ ਅਜਿਹਾ ਮਾਮਲਾ ਮੈਕਸੀਕੋ ਦੇ ਚਿਆਪਾਸ ਰਾਜ ਤੋਂ ਸਾਹਮਣੇ ਆਇਆ ਹੈ। ਜਿੱਥੇ ਵੋਟਾਂ ਮੰਗਣ ਆਏ ਮੇਅਰ ਨੂੰ ਦੇਖ ਕੇ ਲੋਕਾਂ ਨੇ ਅਜਿਹਾ ਕਦਮ ਚੁੱਕਿਆ ਕਿ ਆਸੇ ਪਾਸੇ ਦੇ ਸਾਰੇ ਲੋਕ ਹੈਰਾਨ ਰਹਿ ਗਏ। ਨੇਤਾ ਜਾਰਜ ਲੁਇਸ ਐਸਕੇਂਡਨ ਹਰਨਾਡੇਜ ਨੇ ਚਿਆਪਾਸ ਰਾਜ ਦੇ ਮਾਰਗਰਿਟਾਸ ਵਿੱਚ ਸੜਕ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਚੋਣਾਂ ਜਿੱਤਣ ਤੋਂ ਬਾਅਦ ਉਹ ਸਾਰੇ ਵਾਅਦੇ ਭੁੱਲ ਗਏ।

ਜ਼ਰੂਰ ਪੜ੍ਹੋ: ਕੈਨੇਡਾ ਦੇ ਅਲਬਰਟਾ ਵਿੱਚ ਦੇਰ ਰਾਤ ਵਾਪਰਿਆ ਰੇਲ ਹਾਦਸਾ

ਜਦੋਂ ਨੇਤਾ ਜਾਰਜ ਲੁਇਸ ਐਸਕੇਂਡਨ ਹਰਨਾਡੇਜ ਦੁਆਰਾ ਵੋਟਾਂ ਮੰਗਣ ਗਏ ਤਾਂ ਉਸ ਸਮੇਂ ਉਹਨਾਂ ਨਾਲ ਜੋ ਕੁੱਝ ਹੋਇਆ ਉਸਦੀ ਵੀਡੀਓ ਸੋਸ਼ਲ ਮੀਡਿਆ ਤੇ ਅੱਗ ਵਾਂਗ ਫੈਲ ਰਹੀ ਹੈ। ਜਿਸ ‘ਚ ਸੜਕ ਨਾ ਬਣਾਉਣ ਤੋਂ ਨਾਰਾਜ਼ ਲੋਕ ਮੇਅਰ ਨੂੰ ਕਾਰ ਨਾਲ ਬੰਨ੍ਹ ਕੇ ਸੜਕ ‘ਤੇ ਘਸੀਟ ਰਹੇ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਮੇਅਰ ਦਾ ਕਾਰਜਕਾਲ ਵੀ ਪੂਰਾ ਹੋਣ ਵਾਲਾ ਹੈ ਪਰ ਅਜੇ ਤੱਕ ਸੜਕ ਦਾ ਨਿਰਮਾਣ ਨਹੀਂ ਕਰਾਇਆ ਗਿਆ ਹੈ।