ਗ਼ਲਤ ਇਤਿਹਾਸ ਦਿਖਾਉਣ ਤੇ ਸੜਕਾਂ ਤੇ ਉੱਤਰਿਆ ਵਾਲਮੀਕਿ ਭਾਈਚਾਰਾ, ਜਲੰਧਰ-ਕਪੂਰਥਲਾ ਬੰਦ

valmiki-community-Punjab

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਜਿਸ ਵਿੱਚ ਇੱਕ ਨਵਾਂ ਮੁੱਦਾ ਜੁੜ ਗਿਆ ਹੈ। ਲੋਕਾਂ ਦਾ ਮਨ-ਪਸੰਦੀਦਾ ਚੈੱਨਲ ਕਲਰਜ਼ ਦੇ ਉੱਪਰ ਦਿਖਾਏ ਜਾ ਰਹੇ ਪ੍ਰੋਗਰਾਮ ‘ਰਾਮ ਸਿਆ ਕੇ ਲਵ ਕੁਸ਼’ ਵਿੱਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾ ਦਿੱਤਾ। ਵਾਲਮੀਕਿ ਭਾਈਚਾਰੇ ਵਲੋਂ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਹਿ ਹੈ।

ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗ਼ਲਤ ਦਿਖਾਉਣ ‘ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ ‘ਤੇ ਰੋਡ ਜਾਮ ਕੀਤੇ ਜਾ ਰਹੇ ਹਨ। ਪੰਜਾਬ ਦੇ ਜਲੰਧਰ ਅਤੇ ਕਪੂਰਥਲਾ ਏਰੀਏ ਵਿੱਚ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵਾਲਮੀਕਿ ਭਾਈਚਾਰੇ ਨੇ ਜਲੰਧਰ-ਨਕੋਦਰ ਰੋਡ ਨੂੰ ਪੂਰੀ ਤਰਾਂ ਜਾਮ ਕਰ ਇਦੱਤਾ ਹੈ। ਵਾਲਮੀਕਿ ਭਾਈਚਾਰੇ
ਵੱਲੋਂ ਇਸ ਪ੍ਰੋਗਰਾਮ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ।

ਜ਼ਰੂਰ ਪੜ੍ਹੋ: ਬਹਾਮਾ ‘ਚ ਡੋਰੀਅਨ ਤੂਫਾਨ ਨੇ ਮਚਾਈ ਤਬਾਹੀ ਮਰਨ ਵਾਲਿਆਂ ਦੀ ਗਿਣਤੀ ਵਧੀ

ਜਲੰਧਰ ਦੇ ਜੋਤੀ ਚੌਂਕ ਵਿੱਚ ਖੁੱਲ੍ਹੀਆਂ ਦੁਕਾਨਾਂ ਨੂੰ ਟਾਈਗਰਸ ਫੋਰਸ ਵੱਲੋਂ ਬੰਦ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਸਾਰੇ ਜ਼ਿਲਾ ਮੈਜਿਸਟ੍ਰੇਟਾਂ ਵੱਲੋਂ ਪੱਤਰ ਜਾਰੀ ਕਰਕੇ ਸੂਬੇ ‘ਚ ਇਸ ਸੀਰੀਅਲ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਰੇ ਚੈਨਲਾਂ ਨੂੰ ਇਸ ਸਬੰਧ ‘ਚ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਵੀ ਪੰਜਾਬ ਨੂੰ ਬੰਦ ਦੀ ਕਾਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।