ਫ਼ਿਦੇਲ ਕਾਸਤਰੋ ਨੂੰ ਮੌਤ ਦੇ ਘਾਟ ਉਤਾਰਨ ਦੇ ਲਈ ਅਮਰੀਕਾ ਨੇ ਰਚੀਆਂ ਸਨ 600 ਤੋਂ ਵੱਧ ਸਾਜਿਸ਼ਾਂ

us try to kill fidel castro

Fidel Castro ਕਿਊਬਾ ਦੇ ਸਾਬਕਾ ਰਾਸ਼ਟਰਪਤੀ ਸਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਆਦਮੀ ਨੂੰ ਮਾਰਨ ਦਾ ਕੋਈ ਉਲੰਪਿਕ ਮੁਕਾਬਲਾ ਹੁੰਦਾ ਤਾਂ ਉਹ ਇਸ ਵਿੱਚ ਗੋਲ੍ਡ ਮੈਡਲ ਜ਼ਰੂਰ ਜਿੱਤਦੇ। ਫ਼ਿਦੇਲ ਕਾਸਤਰੋ ਨੂੰ ਮਾਰਨ ਦੇ ਲਈ ਅਮਰੀਕਾ ਨੇ 600 ਤੋਂ ਵੀ ਜਿਆਦਾ ਸਾਜਿਸ਼ਾਂ ਰਚੀਆਂ ਸਨ, ਪਰ ਉਹ ਹਰ ਵਾਰ ਆਪਣੇ ਆਪ ਨੂੰ ਬਚਾਉਣ ਵਿੱਚ ਸਫਲ ਰਹੇ। ਇਹ ਵੀ ਕਿਹਾ ਜਾਂਦਾ ਹੈ ਕਿ ਫ਼ਿਦੇਲ ਕਾਸਤਰੋ ਨੂੰ ਮਾਰਨ ਦੇ ਲਈ ਇਹਨਾਂ ਸਾਜਿਸ਼ਾਂ ਦਾ ਅੰਕੜਾ ਅਧਿਕਾਰਕ ਹੈ।

ਫ਼ਿਦੇਲ ਕਾਸਤਰੋ ਨੂੰ ਮਾਰਨ ਦੇ ਜ਼ਹਿਰੀਲੀਆਂ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿਸ ਵਿੱਚ ਜ਼ਹਿਰੀਲੇ ਪੈੱਨ, ਜ਼ਹਿਰੀਲੇ ਸਿੰਗਾਰ ਅਤੇ ਵਿਸਫੋਟਕ ਵਾਲੀ ਸਿਗਰੇਟ ਆਦਿ ਸ਼ਾਮਿਲ ਸਨ। ਫ਼ਿਦੇਲ ਕਾਸਤਰੋ ਨੂੰ ਮਾਰਨ ਦੇ ਵਿੱਚ ਉਸ ਦੇ ਵਿਰੋਧੀ ਵੀ ਸ਼ਾਮਿਲ ਸਨ ਜੋ ਕਿ ਫ਼ਿਦੇਲ ਕਾਸਤਰੋ ਨੂੰ ਮਾਰਨ ਦੇ ਲਈ ਅਮਰੀਕਾ ਵਿੱਚ ਵਸ ਗਏ ਸਨ। ਫ਼ਿਦੇਲ ਕਾਸਤਰੋ ਦਾ ਕਹਿਣਾ ਹੈ ਕਿ ਮੈਂ 80 ਸਾਲ ਦੀ ਉਮਰ ਵਿੱਚ ਵੀ ਖੁਸ ਹਾਂ। ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹ ਕਦੇ ਸੋਚਿਆ ਨਹੀਂ ਸੀ ਕਿ ਮੈਂ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਦੇ ਵਿੱਚ ਰਹਿ ਰਿਹਾ ਹਾਂ ਅਤੇ ਉਹ ਹੀ ਦੇਸ਼ ਮੈਨੂੰ ਹਰ ਰੋਜ਼ ਮਾਰਨ ਦੇ ਪਲਾਨ ਬਣਾ ਰਿਹਾ ਹੈ।

us try to kill fidel castro

ਫ਼ਿਦੇਲ ਕਾਸਤਰੋ ਨੂੰ ਮਾਰਨ ਦੇ ਵਿੱਚ ਉਸਦੀ ਪ੍ਰੇਮਿਕਾ ਵੀ ਸ਼ਾਮਿਲ ਸੀ। ਫ਼ਿਦੇਲ ਕਾਸਤਰੋ ਨੂੰ ਮਰਨ ਦੇ ਲਈ ਉਸਦੀ ਕੋਲ੍ਡ ਕ੍ਰੀਮ ਵਿੱਚ ਜ਼ਹਿਰ ਮਿਲਾਉਣਾ ਸੀ। ਜਿਸ ਬਾਰੇ ਫ਼ਿਦੇਲ ਕਾਸਤਰੋ ਨੂੰ ਪਤਾ ਲੱਗ ਗਿਆ ਸੀ। ਫ਼ਿਦੇਲ ਕਾਸਤਰੋ ਦਾ ਜਨਮ 13 ਅਗਸਤ 1926 ਨੂੰ ਕਿਊਬਾ ਵਿੱਚ ਹੋਇਆ ਸੀ। 26 ਜੁਲਾਈ 1953 ਨੂੰ ਫ਼ਿਦੇਲ ਕਾਸਤਰੋ ਨੇ ਕ੍ਰਾਂਤੀ ਦਾ ਬਿਗੁਲ ਫੂਕ ਦਿੱਤਾ ਜਿਸ ਕਰਕੇ ਉਹਨਾਂ ਨੂੰ ਅਤੇ ਉਹਨਾਂ ਦੇ 100 ਸਾਥੀਆਂ ਨੂੰ 15 ਸਾਲ ਦੀ ਕੈਦ ਹੋ ਗਈ। ਪਰ ਇੱਕ ਸਮਝੌਤੇ ਕਰਕੇ ਉਹਨਾਂ ਉ 2 ਸਾਲ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ।

us try to kill fidel castro

ਫ਼ਿਦੇਲ ਕਾਸਤਰੋ ਦਾ ਲੋਹਾ ਪੂਰੀ ਦੁਨੀਆ ਮੰਨਦੀ ਸੀ। ਕਿਉਂਕਿ ਉਹਨਾਂ ਨੇ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਨੂੰ ਚਣੌਤੀ ਦਿੱਤੀ ਸੀ। ਉਹਨਾਂ ਨੇ 1959 ਤੋਂ ਲੈ ਕੇ 2008 ਤਕ ਕਿਊਬਾ ਦਾ ਸ਼ਾਸਨ ਸੰਭਾਲ ਕੇ ਰੱਖਿਆ। 2008 ਵਿੱਚ ਉਹਨਾਂ ਨੇ ਆਪਣੀ ਸੱਤਾ ਆਪਣੇ ਊਰਾ ਰਾਊਲ ਕਾਸਤਰੋ ਤੋਂ ਸੌੰਪ ਦਿੱਤੀ ਸੀ। 25 ਨਵੰਬਰ 2016 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ।