ਫਿਰੋਜ਼ਪੁਰ ਦੀ ਕੈਨਾਲ ਕਾਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੀਤੇ ਦਿਨ ਸਵੇਰੇ 2 ਮਹਿਲਾ ਅਧਿਆਪਕਾਂ ਦੀ ਆਪਸ ਹੱਥੋਪਾਈ ਹੋ ਗਈ। ਦੋਵੇਂ ਅਧਿਆਪਕਾਂ ਇਕ-ਦੂਸਰੇ ਨੂੰ ਮਾਰਦੀਆਂ ਜ਼ਮੀਨ ’ਤੇ ਡਿੱਗ ਗਈਆਂ, ਦੋਵਾਂ ਮਹਿਲਾ ਅਧਿਆਪਕਾਂ ਨੂੰ ਜ਼ਖਮੀ ਹਾਲਤ ’ਚ ਫਿਰੋਜ਼ਪੁਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਫਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਸ ਘਟਨਾ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜ਼ਰੂਰ ਪੜ੍ਹੋ: ਨੂੰਹ ਦਾ ਕਤਲ ਕਰਾਉਣ ਲਈ ਸੱਸ ਨੇ ਦਿੱਤੀ ਸੁਪਾਰੀ
ਇਸ ਲੜਾਈ ਨੂੰ ਦੇਖਦੇ ਹੋਏ ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਅਜਿਹੇ ਹਾਲਾਤ ’ਚ ਕੀ ਸੰਸਕਾਰ ਮਿਲਣਗੇ ਅਤੇ ਕੀ ਪੜ੍ਹਾਈ ਕਰਨਗੇ। ਮਿਲੀ
ਜਾਣਕਾਰੀ ਅਨੁਸਾਰ ਦੋਵਾਂ ਮਹਿਲਾ ਅਧਿਆਪਕਾਂ ਵਲੋਂ ਇਕ-ਦੂਸਰੇ ਦੇ ਉੱਪਰ ਦੋਸ਼ ਲਾਏ ਜਾ ਰਹੇ ਹਨ ਅਤੇ ਖੁਦ ਨੂੰ ਬੇਗੁਨਾਹ ਸਾਬਿਤ ਕਰ ਰਹੇ ਹਨ। ਮਹਿਲਾ ਅਧਿਆਪਕਾਂ ਵੱਲੋਂ ਆਪਣੇ ਆਪ ਨੂੰ ਬੇਗੁਨਾਹ ਦੱਸਦੇ ਹੋਏ ਦੂਸਰੇ ਪੱਖ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਪਰਕ ਕਰਨ ’ਤੇ ਡਿਪਟੀ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਚੰਡੀਗੜ੍ਹ ’ਚ ਹਨ। ਇਸ ਘਟਨਾ ਨੂੰ ਲੈ ਕੇ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਹਰਿੰਦਰ ਸਿੰਘ ਵਲੋਂ ਸਕੂਲ ਦੇ ਮਾਹੌਲ ਨੂੰ ਠੀਕ ਰੱਖਣ ਲਈ ਸਕੂਲ ਦੇ ਵਿਵਾਦਤ ਤਿੰਨਾਂ ਅਧਿਆਪਕਾਂ ਦਾ ਇਕ ਵਾਰ ਕਿਸੇ ਦੂਸਰੇ ਸਕੂਲ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ।