Oklahoma ਦੇ Turner Falls ਵਿੱਚ ਡੁੱਬਣ ਦੇ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

two-indian-students-drown-oklahoma

ਦੁਨੀਆਂ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਮਸਲਾ ਸਾਹਮਣੇ ਆਉਂਦਾ ਰਹਿੰਦਾ ਹੈ। ਇੱਕ ਅਜਿਹਾ ਮਾਮਲਾ ਹੀ ਅਮਰੀਕਾ ਦੇ Oklahoma ਤੋਂ ਸਾਹਮਣੇ ਆਇਆ ਹੈ। ਜਿੱਥੇ Oklahoma ਦੇ Turner Falls ਵਿੱਚ ਡੁੱਬਣ ਦੇ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਡੇਵਿਸ ਪੁਲਿਸ ਨੇ ਕਾਰਵਾਈ ਕਰਨ ਤੋਂ ਬਾਅਦ ਦੱਸਿਆ ਕਿ ਇਹਨਾਂ ਦੋਨਾਂ ਵਿਦਿਆਰਥੀਆਂ ਦੀ ਮੌਤ ਮੰਗਲਵਾਰ ਨੂੰ ਹੋਈ ਹੈ।

ਡੇਵਿਸ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ Texas University ਦੇ ਵਿਦਿਆਰਥੀ ਸਨ। ਡੇਵਿਸ ਪੁਲਿਸ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਵਿਦਿਆਰਥੀ ਝੀਲ ਦੇ ਹੇਠਲੇ ਤਾਲਾਬ ‘ਚ ਡੁੱਬ ਰਿਹਾ ਸੀ ਅਤੇ ਬਾਹਰ ਖੜੇ ਦੂਜੇ ਵਿਦਿਆਰਥੀ ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਲਾਈਫ ਜੈਕਟ ਪਾਈ ਹੋਈ ਸੀ। ਇਹ ਘਟਨਾ ਵਾਪਰਨ ਤੋਂ ਬਾਅਦ ਦੋਵਾਂ ਨੂੰ ਸੂਬਾ ਜਾਂਚ ਕੇਂਦਰ ਵਿੱਚ ਭੇਜ ਦਿੱਤਾ ਗਿਆ।

ਜ਼ਰੂਰ ਪੜ੍ਹੋ: Teachers’ Day: ਟੀਚਰਜ਼-ਸਟੂਡੈਂਟਜ਼ ਦੇ ਰਿਸ਼ਤਿਆਂ ਨੂੰ ਦਰਸਾਉਦੀਆਂ ਨੇ ਇਹ ਫਿਲਮਾਂ

ਜਿੱਥੇ ਸੂਬਾ ਮੈਡੀਕਲ ਜਾਂਚ ਕੇਂਦਰ ਦੇ ਅਧਿਕਾਰੀ ਨੇ ਇਹਨਾਂ ਦੋਵਾਂ ਵਿਦਿਆਰਥੀਆਂ ਦੀ ਪਛਾਣ 23 ਸਾਲਾ ਅਜੈ ਕੁਮਾਰ ਕੋਇਆਲਾਮੁਦੀ ਅਤੇ 22 ਸਾਲਾ ਤੇਜਾ ਕੌਸ਼ਿਕ ਵੋਲੇਤੀ ਦੇ ਰੂਪ ‘ਚ ਕੀਤੀ ਹੈ। ਡੇਵਿਸ ਪੁਲਿਸ ਨੇ ਦੱਸਿਆ ਕਿਉਹ ਦੋਵੇ ਭਾਰਤੀ ਨਾਗਰਿਕ ਸਨ। ਜੋ ਆਰਲਿੰਗਟਨ ‘ਚ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ ‘ਚ ਵੀ ਇੱਥੇ ਦੋ ਭਾਰਤੀ ਡੁੱਬ ਗਏ ਸਨ।