ਪੇਂਡੂ ਵਿਕਾਸ ਦੇ ਲਈ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਬਦਲੀ

 transfers-in-rural-department

ਪੰਜਾਬ ਦੇ ਪਿੰਡਾਂ ਦੇ ਵਿਕਾਸ ਦੇ ਲਈ ਪੇਂਡੂ ਵਿਭਾਗ ਅਤੇ ਪੰਚਾਇਤ ਵਿਭਾਗ ਵਲੋਂ ਆਪਣੇ ਕੁੱਝ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੇਂਡੂ ਵਿਭਾਗ ਅਤੇ ਪੰਚਾਇਤ ਵਿਭਾਗ ਵਲੋਂ ਬਲਾਕ ਵਿਭਾਗ ਦੇ 16 ਅਫਸਰਾਂ ਦੀ ਬਦਲੀ ਕੀਤੀ ਗਈ ਹੈ। ਇਹਨਾਂ ਇਲਾਵਾ ਚਾਰ ਲੇਖਾਕਾਰਾਂ ਤੇ ਛੇ ਐਸਈਪੀਓਜ਼ ਨੂੰ ਵੱਖ-ਵੱਖ ਬਲਾਕਾਂ ਦੇ ਬੀਡੀਪੀਓਜ਼ ਦਾ ਚਾਰਜ ਸੌਂਪਿਆ ਗਿਆ ਹੈ।

ਜਾਣਕਾਰੀ ਅਨੁਸਾਰ ਕੁੱਝ ਅਫਸਰਾਂ ਨੂੰ ਮੁੜ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹਨਾਂ ਤਬਾਦਲਿਆਂ ਦੇ ਦੌਰਾਨ ਲੇਖਾਕਾਰ ਰੁਪਿੰਦਰ ਕੌਰ ਨੂੰ ਹੈੱਡ ਕੁਆਰਟਰ ਤੋਂ ਦਿੜ੍ਹਬਾ, ਮਨਜਿੰਦਰ ਕੌਰ ਨੂੰ ਭੋਗਪੁਰ, ਸਰਬਜੀਤ ਕੌਰ ਨੂੰ ਘਨੌਰ ਤੋਂ ਸ਼ੰਭੂ ਕਲਾਂ ਤੇ ਭਗਵਾਨ ਸਿੰਘ ਨੂੰ ਬਮਿਆਲ ਬਲਾਕ ਦੇ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ ਦਾ ਚਾਰਜ ਸੌੰਪ ਦਿੱਤਾ ਗਿਆ।

ਜ਼ਰੂਰ ਪੜ੍ਹੋ: ਮੋਦੀ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਦਿੱਤਾ ਵੱਡਾ ਤੋਹਫ਼ਾ

ਛੇ ਐਸਈਪੀਓਜ਼ ਨੂੰ ਉਹਨਾਂ ਦੇ ਵਿਭਾਗ ਤੋਂ ਬਦਲ ਕੇ ਬੀਡੀਪੀਓ ਦੇ ਚਾਰਜ ਦਿੱਤੇ ਗਏ। ਇਨ੍ਹਾਂ ਵਿੱਚ ਨਛੱਤਰ ਸਿੰਘ ਕੋਟਕਪੂਰਾ ਤੋਂ ਬਠਿੰਡਾ, ਜਿੰਦਰਪਾਲ ਸਿੰਘ ਭੂੰਗਾ ਤੋਂ ਘਰੋਟਾ, ਗੁਰਤੇਜ ਸਿੰਘ ਸਮਾਣਾ ਤੋਂ ਮੌੜ, ਗੁਰਵਿੰਦਰ ਸਿੰਘ ਹੈੱਡਕੁਆਰਟਰ ਤੋਂ ਸਿੱਧਵਾਂ ਬੇਟ, ਅਮਨਦੀਪ ਸਿੰਘ ਤਰਸਿੱਕਾ ਤੋਂ ਭਿਖੀਵਿੰਡ ਤੇ ਪ੍ਰਦੀਪ ਸ਼ਾਰਦਾ ਨੂੰ ਪੱਖੋਵਾਲ ਬਲਾਕ ਦੇ ਬੀਡੀਪੀਓ ਦਾ ਚਾਰਜ ਸੌਂਪਿਆ ਗਿਆ ਹੈ।