ਕੈਨੇਡਾ ਦੇ ਅਲਬਰਟਾ ਵਿੱਚ ਦੇਰ ਰਾਤ ਵਾਪਰਿਆ ਰੇਲ ਹਾਦਸਾ

train-accident-in-alberta

ਅਲਬਰਟਾ ਦੇ ਲੇਥਬ੍ਰਿਜ ਤੇ ਸ਼ੁੱਕਰਵਾਰ ਸਵੇਰੇ 2 ਵਜੇ ਦੇ ਕਰੀਬ ਰੇਲ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਿਸੇ ਵੀ ਤਰਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਮਿਲੀ ਜਾਣਕਾਰੀ ਅਨੁਸਾਰ ਰੇਲ ਗੱਡੀ ਦੀਆਂ 20 ਬੋਗੀਆਂ ਰੇਲ ਪਟੜੀ ਤੋਂ ਉੱਤਰ ਗਈਆਂ। ਇਹਨਾਂ ਬੋਗੀਆਂ ਦੇ ਵਿੱਚ ਕਣਕ ਲੱਦੀ ਹੋਈ ਸੀ। ਇਸ ਰੇਲ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਅਧਿਆਕਰੀ ਦੁਰਘਟਨਾ ਸਥਾਨ ਤੇ ਪਹੁੰਚ ਗਏ।

ਜ਼ਰੂਰ ਪੜ੍ਹੋ: ਭਗਵੰਤ ਮਾਨ ਦੀ ਕੀਤੀ ਟਿੱਪਣੀ ਤੇ ਫੂਲਕਾ ਦਾ ਠੋਕਵਾਂ ਜੁਆਬ

ਰੇਲ ਹਾਦਸਾ ਹੋਣ ਕਰਕੇ ਸਥਾਨਕ ਪੁਲਿਸ ਅਧਿਕਾਰੀਆਂ ਨੇ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਰਾਹਤ ਕਾਰਜ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਮੀਡੀਏ ਨੂੰ ਇਸ ਹਾਦਸੇ ਦੀ ਜਾਣਕਾਰੀ ਰੇਲ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ। ਟਰਾਂਸਪੋਰਟ ਸੇਫਟੀ ਬੋਰਡ ਦੇ ਅਧਿਕਾਰੀਆਂ ਵਲੋਂ ਮੌਕੇ ‘ਤੇ ਪਹੁੰਚ ਕੇ ਇਸ ਹਾਦਸੇ ਦਾ ਜਾਇਜ਼ਾ ਲਿਆ ਗਿਆ। ਇਸ ਰੇਲ ਹਾਦਸੇ ਦੇ ਹੋਣ ਤੋਂ ਬਾਅਦ ਵੈਸਟਬਾਉਂਡ ਦਾ ਟ੍ਰੈਫਿਕ ਹਾਈਵੇ ਨੰਬਰ 3 ਵੱਲ ਡਾਈਵਰਟ ਕਰ ਦਿੱਤਾ ਗਿਆ।