Punjabi Youth Died in Military Training: ਮਿਲਟਰੀ ਟਰੇਨਿੰਗ ਦੇ ਦੌਰਾਨ ਪੰਜਾਬ ਦੇ ਦੋ ਨੌਜਵਾਨ ਹੋਏ ਸ਼ਹੀਦ

tragic-death-of-2-brave-young-soldiers-in-a-military-training
Punjabi Youth Died in Military Training: ਦੇਸ਼ ਦੀ ਸੇਵਾ ‘ਚ ਲੱਗੇ ਭਾਰਤੀ ਸੇਨਾ ਦੇ ਦੋ ਹੋਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਟਰੇਨਿੰਗ ਦੌਰਾਨ ਵਾਪਰੀ ਦੁਰਘਟਨਾ ‘ਚ ਸਿਪਾਹੀ ਜ਼ੋਰਾਵਾਰ ਸਿੰਘ ਅਤੇ ਸਿਪਾਹੀ ਪਰਮਿੰਦਰ ਸਿੰਘ ਦੀ ਮੌਤ ਹੋ ਗਈ। ਸਿਪਾਹੀ ਜ਼ੋਰਾਵਾਰ ਸਿੰਘ 6 ਸਿੱਖ ਰੈਜੀਮੈਂਟ ਨਾਲ ਸਬੰਧਿਤ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਸਿਪਾਹੀ ਪਰਮਿੰਦਰ ਸਿੰਘ 19 ਸਿੱਖ ਰੈਜੀਮੈਂਟ ਤੋਂ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਸੀ।ਉਨ੍ਹਾਂ ਦੀ ਇਸ ਦੁੱਖਦ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ। ਇਸ ਦੇ ਨਾਲ ਹੀ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਸੂਬੇਦਾਰ ਰਾਜੇਸ਼ ਕੁਮਾਰ ਦਾ ਰਾਸ਼ਟਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।ਉਹ ਰਾਜੌਰੀ (ਜੰਮੂ ਕਸ਼ਮੀਰ) ਵਿਖੇ ਡਿਊਟੀ ਦੌਰਾਨ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਸੀ।ਸੂਬੇਦਾਰ ਰਾਜੇਸ਼ ਕੁਮਾਰ ਭੰਗਾਲਾ ਦੇ ਪਿੰਡ ਕਲੀਚਪੁਰ ਕੋਲਤਾ ਦੇ ਰਹਿਣ ਵਾਲੇ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ