Spanish Technology ਖੇਤੀਬਾੜੀ ਸੈਕਟਰ ਵਿੱਚ ਲਿਆਏਗੀ ਨਵੀਂ ਕ੍ਰਾਂਤੀ, ਹੁਣ ਦੇਸ਼ ਭਰ ਵਿੱਚ ਪਾਣੀ ਨਾਲ ਚੱਲਣਗੇ ਟਰੈਕਟਰ

tractors-will-run-on-water-with-spanish-technology
Spanish Technology : ਆਉਣ ਵਾਲੇ ਦਿਨਾਂ ਵਿੱਚ, ਨਵੀਂ ਤਕਨੀਕ Spanish Technology ਨੂੰ ਖੇਤੀਬਾੜੀ ਖੇਤਰ ਵਿੱਚ ਵੇਖਿਆ ਜਾ ਸਕਦਾ ਹੈ। ਕਿਸਾਨ ਪਾਣੀ ਨਾਲ ਚੱਲਣ ਵਾਲੇ ਟਰੈਕਟਰਾਂ ਨਾਲ ਖੇਤੀ ਵੀ ਕਰ ਸਕਣਗੇ। ਜੀ ਹਾਂ ਇਹ ਕੋਈ ਸੁਪਨਾ ਨਹੀਂ ਹੈ। ਵਾਸਤਵ ਵਿੱਚ, ਗੁਜਰਾਤ ਦੇ ਵਿਗਿਆਨੀ ਜੈ ਸਿੰਘ ਵਿਹੋਲ ਨੇ ਸਪੇਨ ਦੀ ਟੈਕਨਾਲੋਜੀ ਨੂੰ ਅਪਣਾਇਆ ਹੈ। ਇਸ ਨਾਲ ਉਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੇ ਹਨ।

ਇਸ ਦੇ ਨਾਲ ਖੇਤੀਵਾੜੀ ਕਰਨ ਵਾਲੇ ਕਿਸਾਨਾਂ ਦਾ ਡੀਜਲ ਤੇ ਆਉਣ ਵਾਲੇ ਖਰਚੇ ਵਿੱਚ ਰਾਹਤ ਦੇਖਣ ਨੂੰ ਮਿਲੇਗੀ। ਇਹ ਮਹੱਤਵਪੂਰਣ ਜਾਣਕਾਰੀ ਅੱਜ ਇਥੇ ਲੁਧਿਆਣਾ ਦੇ ਖੇਤੀਬਾੜੀ ਮਾਹਰ ਐਸਐਸ ਕੁਨਰ ਨੇ ਸਾਂਝੀ ਕੀਤੀ ਕਿ ਵਿਗਿਆਨੀ ਜੈ ਸਿੰਘ ਵਿਹੋਲ ਨੇ ਪਾਣੀ ਨਾਲ ਟਰੈਕਟਰ ਚਲਾਉਣ ਲਈ ਅਜਿਹੀ ਕਿੱਟ ਤਿਆਰ ਕੀਤੀ ਹੈ, ਜਿਸ ਵਿਚ ਹਾਈਡ੍ਰੋਜਨ ਬਾਲਣ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Tata Altroz Launch: Tata Altroz ਨੂੰ ਕੁਝ ਸਮੇਂ ‘ਚ ਕੀਤਾ ਜਾਵੇਗਾ ਲਾਂਚ, ਸਿਰਫ 21 ਹਜ਼ਾਰ ਵਿੱਚ ਹੋ ਰਹੀ ਬੁਕਿੰਗ

ਖੇਤੀ ਮਾਹਰ ਕੂਨਰ ਨੇ ਦੱਸਿਆ ਕਿ ਹਾਈਬ੍ਰਿਡ ਸਿਸਟਮ ਵਾਲੀ ਇਹ ਕਿੱਟ 35 HP ਤੋਂ ਲੈ ਕੇ 90 HP ਤੱਕ ਦੇ ਟਰੈਕਟਰਾਂ ‘ਤੇ ਲਗਾਈ ਜਾ ਸਕਦੀ ਹੈ। ਇਹ ਕਿੱਟ ਡੀਜ਼ਲ ਇੰਜਨ ਨਾਲ ਵੱਖਰੇ ਤੌਰ ‘ਤੇ ਫਿੱਟ ਕੀਤੀ ਜਾਏਗੀ। ਇਸ Spanish Technology ਤਹਿਤ ਇਕ ਲੀਟਰ ਪਾਣੀ ਦੀ ਬੋਤਲ ਟਰੈਕਟਰ ਇੰਜਣ ਨਾਲ ਲਗਾਈ ਜਾਏਗੀ, ਜਿਸ ਦੇ ਨਾਲ ਟਰੈਕਟਰ 10 ਘੰਟੇ ਖੇਤ ਦੀ ਬਿਜਾਈ ਕਰ ਸਕੇਗਾ। ਇਸ ਨਾਲ ਕਿਸਾਨ 40 ਤੋਂ 50 ਪ੍ਰਤੀਸ਼ਤ ਡੀਜ਼ਲ ਦੀ ਬਚਤ ਕਰ ਸਕੇਗਾ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ