Corona in America: ਅਮਰੀਕਾ ਦੀ ਕੰਪਨੀ ਨੇ ਕੀਤਾ ਦਾਅਵਾ, ਲੱਭ ਗਿਆ ਹੈ Corona ਦਾ ਇਲਾਜ

the-us-company-claims-has-found-a-cure-for-corona

Corona in America: ਦੁਨੀਆ ਭਰ ਦੇ ਵਿਗਿਆਨੀ ਜਲਦੀ ਤੋਂ ਜਲਦੀ ਕੋਵਿਡCOVID-19 ਮਹਾਮਾਰੀ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਅਮਰੀਕਾ ਦੀ ਇਕ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ Coronavirus ਦਾ ਇਲਾਜ ਲੱਭ ਲਿਆ ਹੈ। ਫੌਕਸ ਨਿਊਜ਼ ਦੀ ਇਕ ਰਿਪੋਰਟ ਦੇ ਮੁਤਾਬਕ,”ਕੈਲੀਫੋਰਨੀਆ ਦੀ ਬਾਯੋਟੇਕ ਕੰਪਨੀ Sorrento Therapeutics ਨੇ ਕਿਹਾ ਹੈ ਕਿ ਉਸ ਨੇ STI-1499 ਨਾਮ ਦੀ ਐਂਟੀਬੌਡੀ ਤਿਆਰ ਕੀਤੀ ਹੈ।ਕੰਪਨੀ ਨੇ ਕਿਹਾ ਹੈ ਕਿ ਪੇਟ੍ਰੀ ਡਿਸ਼ ਅਧਿਐਨ ਵਿਚ ਪਤਾ ਚੱਲਿਆ ਹੈ ਕਿ STI-1499 ਐਂਟੀਬੌਡੀ ਕੋਰੋਨਾਵਾਇਰਸ ਨੂੰ ਇਨਸਾਨਾਂ ਦੇ ਸੈੱਲਜ਼ ਵਿਚ ਇਨਫੈਕਸ਼ਨ ਫੈਲਾਉਣ ਤੋਂ 100 ਫੀਸਦੀ ਤੱਕ ਰੋਕ ਦਿੰਦੀ ਹੈ।

 

the-us-company-claims-has-found-a-cure-for-corona

ਸੋਰੇਨਟੋ ਕੰਪਨੀ ਨਿਊਯਾਰਕ ਦੇ ਮਾਊਂਟ ਸਿਨਈ ਸਕੂਲ ਆਫ ਮੈਡੀਸਨ ਦੇ ਨਾਲ ਮਿਲ ਕੇ ਕਈ ਐਂਟੀਬੌਡੀ ਤਿਆਰ ਕਰਨ ‘ਤੇ ਕੰਮ ਕਰ ਰਹੀ ਹੈ। ਯੋਜਨਾ ਇਹ ਹੈ ਕਿ ਕਈ ਐਂਟੀਬੌਡੀ ਨੂੰ ਮਿਲਾ ਕੇ ‘ਦਵਾਈ ਦਾ ਕਾਕਟੇਲ’ ਤਿਆਰ ਕੀਤਾ ਜਾਵੇ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਸੋਰੇਨਟੋ ਕੰਪਨੀ ਨੇ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਹੈ ਕਿ ਉਹ ਇਕ ਮਹੀਨੇ ਵਿਚ ਐਂਟੀਬੌਡੀ ਦੇ 2 ਲੱਖ ਡੋਜ਼ ਮਤਲਬ ਖੁਰਾਕਾਂ ਤਿਆਰ ਕਰ ਸਕਦੀ ਹੈ। ਕੰਪਨੀ ਨੇ STI-1499 ਐਂਟੀਬੌਡੀ ਦੀ ਵਰਤੋਂ ਨੂੰ ਮਨਜ਼ੂਰੀ ਦੇ ਲਈ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੂੰ ਐਪਲੀਕੇਸ਼ਨ ਭੇਜੀ ਹੈ। ਕੰਪਨੀ ਨੇ ਐਮਰਜੈਂਸੀ ਦੇ ਆਧਾਰ ‘ਤੇ ਮਨਜ਼ੂਰੀ ਦੀ ਮੰਗ ਕੀਤੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ