ਅੰਤਰਜਾਤੀ ਵਿਆਹ ਅਤੇ ਕੁਆਰੀਆਂ ਕੁੜੀਆਂ ਦੇ ਫੋਨ ਵਰਤਣ ‘ਤੇ ਪਾਬੰਧੀ: ਗੁਜਰਾਤ

Inter Caste marriage

ਗੁਜਰਾਤ ਦੇ ਜ਼ਿਲ੍ਹਾ ਬਨਾਸਕਾਂਠਾ ਦੇ ਦੰਤੇਵਾੜਾ ਤਾਲੁਕਾ ਦੇ ਕੁੱਝ ਪਿੰਡਾਂ ਵਿੱਚ ਠਾਕੁਰ ਤਬਕੇ ਨੇ ਕੁੱਝ ਮਾਮਲਿਆਂ ਦੇ ਸਾਹਮਣੇ ਆਉਣ ਕਰਕੇ ਇੱਕ ਮਤਾ ਪਾਸ ਕੀਤਾ ਹੈ ਜਿਸ ਦੇ ਤਹਿਤ ਅੰਤਰਜਾਤੀ ਵਿਆਹ ਤੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫੋਨ ਦੇ ਇਸਤੇਮਾਲ ‘ਤੇ ਰੋਕ ਲਾਈ ਗਈ ਹੈ। ਤਬਕੇ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਜ਼ਿਲ੍ਹੇ ਵਿੱਚ ਅੰਤਰਜਾਤੀ ਵਿਆਹਾਂ ਦੇ ਕਈ ਮਾਮਲੇ ਸਾਹਮਣੇ ਆਏ। ਜਿਸ ਨੂੰ ਦੇਖ ਕੇ ਤਬਕੇ ਨੇ ਇਹ ਕਠੋਰ ਮਤਾ ਪਾਸ ਕੀਤਾ।

ਇਸ ਮਤੇ ਵਿੱਚ ਉਨ੍ਹਾਂ ਪਰਿਵਾਰਾਂ ਨੂੰ ਜ਼ੁਰਮਾਨਾ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿੱਥੇ ਇੱਕ ਜਾਤੀ ਦੇ ਮੁੰਡੇ ਕੁੜੀ ਦਾ ਵਿਆਹ ਹੋਰ ਜਾਤੀ ਵਿੱਚ ਹੋਇਆ ਹੋਵੇ। ਇਸ ਮਤੇ ਦੇ ਮੁਤਾਬਕ ਜੇ ਕਿਸੇ ਠਾਕੁਰ ਲੜਕੀ ਦਾ ਵਿਆਹ ਦੂਜੀ ਜਾਤੀ ਵਿੱਚ ਹੁੰਦਾ ਹੈ ਤਾਂ ਉਸ ਪਰਿਵਾਰ ਨੂੰ 1.5 ਲੱਖ ਜ਼ੁਰਮਾਨਾ ਦੇਣਾ ਪਏਗਾ। ਇਸ ਦੇ ਨਾਲ ਹੀ ਜੇ ਠਾਕੁਰ ਲੜਕੇ ਦਾ ਵਿਆਹ ਕਿਸੇ ਹੋਰ ਜਾਤ ਦੀ ਲੜਕੀ ਨਾਲ ਹੁੰਦਾ ਹੈ ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਜ਼ੁਰਮਾਨਾ ਦੇਣੇ ਪੈਣਗੇ।

ਇਹ ਵੀ ਪੜ੍ਹੋ: ਮੋਦੀ ਸਰਕਾਰ ਨੇ ਟੋਲ ਟੈਕਸ ਦੇ ਮੁੱਦੇ ਨੂੰ ਲੈ ਕੇ ਜਨਤਾ ਨੂੰ ਦਿੱਤਾ ਕਰਾਰਾ ਜਵਾਬ

ਜਾਣਕਾਰੀ ਅਨੁਸਾਰ 14 ਜੁਲਾਈ ਨੂੰ 12 ਪਿੰਡਾਂ ਦੇ ਕਰੀਬ 800 ਠਾਕੁਰ ਲੀਡਰ ਪਿੰਡ ਵਿੱਚ ਇਕੱਠੇ ਹੋਏ ਸਨ। ਇਨ੍ਹਾਂ ਵਿੱਚ ਤਬਕੇ ਦੇ ਲੀਡਰ, ਮੁਹੱਲਾ ਪ੍ਰਤੀਨਿਧੀਆਂ ਤੋਂ ਲੈ ਕੇ ਨੌਜਵਾਨ ਤਕ ਸ਼ਾਮਲ ਹਨ। ਇਸ ਬੈਠਕ ਵਿੱਚ ਜੋ ਮਤਾ ਪਾਸ ਕੀਤਾ ਗਿਆ ਉਸ ਨੂੰ 9 ਬਿੰਦੂਆਂ ਵਾਲਾ ਮਤਾ ਕਿਹਾ ਜਾਂਦਾ ਹੈ। ਮਤਾ ਪਾਸ ਹੋਣੇ ਤੇ ਹੁਕਮ ਦਿੱਤਾ ਗਿਆ ਕਿ ਸਾਰੇ ਇਸ ਲੋਕ ਦਾ ਪਾਲਣ ਕਰਨ। ਜੋ ਵੀ ਇਸ ਮਤੇ ਦੇ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਨੂੰ ਸਜ਼ਾ ਵੀ ਦਿੱਤੀ ਜਾਏਗੀ। ਜੇ ਕੁਆਰੀਆਂ ਕੁੜੀਆਂ ਕੋਲ ਫੋਨ ਮਿਲੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਏਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।