WhatsApp ਨੇ ਲਾਂਚ ਕੀਤਾ 7 ਦਿਨਾਂ ‘ਚ ਗਾਇਬ ਹੋਣ ਵਾਲੇ ਮੈਸੇਜ ਦਾ ਫੀਚਰ

Whatsapp latest feature of Disappearing Message

WhatsApp ਨੇ ਹਾਲ ਹੀ ਵਿੱਚ ਆਪਣੇ FAQ ਪੇਜ ਤੇ ਦੱਸਿਆ ਸੀ ਕਿ ਕਿਵੇਂ Disappearing Message ਕੰਮ ਕਰੇਗਾ। ਹੁਣ ਕੰਪਨੀ ਨੇ ਇਸ ਨਵੇਂ ਫੀਚਰ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਹੈ।

Whatsapp latest feature of Disappearing Message

ਵਟਸਐਪ ਦੀ ਪੇਰੇਂਟ ਕੰਪਨੀ ਫੇਸਬੁੱਕ ਹੀ ਹੈ ਅਤੇ ਫੇਸਬੁੱਕ ਨੇ ਪ੍ਰੈੱਸ ਨੋਟ ਜਾਰੀ ਕਰਕੇ WhatsApp ਵਿੱਚ Disappearing Message ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ।

ਫੇਸਬੁੱਕ ਨੇ ਕਿਹਾ ਹੈ ਕਿ ਕੰਪਨੀ ਵਟਸਐਪ ਵਿੱਚ ਗੱਲਬਾਤ ਨੂੰ ਨਿੱਜੀ ਰੱਖਣਾ ਚਾਹੁੰਦੀ ਹੈ। ਇਸ ਕਰਕੇ ਹੀ ਕੰਪਨੀ ਨੇ Disappearing Message ਲਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਸ਼ਹਿਰ ਵਿੱਚ ਕੁੱਤੇ ਨੇ ਚੋਣਾਂ ਵਿੱਚ ਹਾਸਿਲ ਕੀਤੀ ਜਿੱਤ, ਬਣ ਗਿਆ ਮੇਅਰ

ਜਦੋਂ ਫੇਸਬੁੱਕ ਦੇ ਮੁਕਾਬਲੇ ਵਟਸਐਪ ‘ਤੇ Disappearing Message ਓਣ ਰਹੇਗਾ ਤਾਂ ਚੈਟਾਂ ਦੇ ਸਾਰੇ ਮੈਸੇਜ ਸੱਤ ਦਿਨਾਂ ਦੇ ਅੰਦਰ ਗਾਇਬ ਹੋ ਜਾਣਗੇ। ਕੰਪਨੀ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਵਟਸਐਪ ਚੈਟ ਨੂੰ ਨਿੱਜੀ ਤੇ ਸੁਰਖਿਅਤ ਰੱਖ ਸਕਦੇ ਹਨ।

WhatsApp ਵਿਅਕਤੀਗਤ ਚੈਟਾਂ ਦੇ ਦੌਰਾਨ ਤੁਹਾਡੇ ਵਿੱਚੋਂ ਕੋਈ ਵੀ Disappearing Message ਨੂੰ ਚਾਲੂ ਜਾਂ ਬੰਦ ਕਰ ਸਕਦਾ ਹੈ। ਪਰ ਗਰੁੱਪਾਂ ਵਿੱਚ ਇਹ ਵਿਕਲਪ ਕੇਵਲ ਐਡਮਿਨਾਂ ਲਈ ਉਪਲਬਧ ਹੋਣਗੇ।

Whatsapp latest feature of Disappearing Message

ਫੇਸਬੁੱਕ ਨੇ ਕਿਹਾ ਹੈ ਕਿ WhatsApp ਤੋਂ ਮੈਸੇਜ ਨੂੰ ਗਾਇਬ ਕਰਨ ਲਈ 7 ਦਿਨ ਦਾ ਸਮਾਂ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਫੀਚਰ ਨੂੰ ਇਸ ਮਹੀਨੇ ਅਪਡੇਟ ਕੀਤਾ ਜਾਵੇਗਾ। ਇਹ ਫੀਚਰ ਆਈਫੋਨ, ਐਂਡਰਾਇਡ ਅਤੇ KaiOS ਯੂਜ਼ਰਸ ਲਈ ਉਪਲਬਧ ਹੋਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ