WhatsApp ‘ਚ ਆਇਆ ਸ਼ਾਪਿੰਗ ਬਟਨ, ਜਾਣੋ ਕਿਵੇਂ ਕੰਮ ਕਰੇਗਾ ਇਹ ਫ਼ੀਚਰ

Whatsapp introduced Shopping Button know how it work

ਪਿਛਲੇ ਕੁਝ ਸਮੇਂ ਤੋਂ WhatsApp ਲਗਾਤਾਰ ਇੱਕ ਤੋਂ ਬਾਅਦ ਇੱਕ ਫੀਚਰ ਲੈ ਕੇ ਆ ਰਿਹਾ ਹੈ। WhatsApp ਹੁਣ ਐਪ ਵਿੱਚ ਸ਼ਾਪਿੰਗ ਬਟਨ ਜੋੜ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਕਾਰੋਬਾਰਾਂ ਲਈ ਫਾਇਦੇਮੰਦ ਹੋਣਗੇ ਅਤੇ ਉਹ ਆਪਣੀ ਵਿਕਰੀ ਵਧਾਉਣ ਦੇ ਯੋਗ ਹੋਣਗੇ।

ਇਸ ਨਵੇਂ WhatsApp ਫੀਚਰ ਵਿੱਚ ਯੂਜ਼ਰਸ ਨੂੰ ਬਿਜ਼ਨਸ ਵਟਸਐਪ ਅਕਾਊਂਟਸ ਪ੍ਰੋਫਾਈਲ ਦੇ ਨੇੜੇ ਸ਼ਾਪਿੰਗ ਬਟਨ ਦਿਖਾਇਆ ਜਾਵੇਗਾ। ਇਹ ਬਟਨ ਸਟੋਰ ਆਈਕਾਨ ਵਰਗਾ ਦਿਖਾਈ ਦੇਵੇਗਾ। ਇਹ ਆਮ ਵਟਸਐਪ ਅਕਾਊਂਟ ਯੂਜ਼ਰਸ ਬਿਜ਼ਨਸ ਵਟਸਐਪ ਅਕਾਊਂਟ ਵਿੱਚ ਦੇਖ ਸਕਣਗੇ।

Whatsapp introduced Shopping Button know how it work

ਇੰਸਟੈਂਟ ਮੈਸੇਜਿੰਗ ਐਪ WhatsApp ਦੇ ਅਨੁਸਾਰ, ਹਰ ਰੋਜ਼ 175 ਮਿਲੀਅਨ ਲੋਕ WhatsApp ਦੇ ਕਾਰੋਬਾਰੀ ਖਾਤੇ ਨੂੰ ਮੈਸੇਜ ਕਰਦੇ ਹਨ। ਕੰਪਨੀ ਨੇ ਇਹ ਵੀ ਕਿਹਾ ਹੈ ਕਿ 4 ਕਰੋੜ ਯੂਜ਼ਰਹਰ ਰੋਜ਼ ਵਟਸਐਪ ‘ਤੇ ਕਾਰੋਬਾਰੀ ਕੈਟਾਲਾਗ ਦੇਖਦੇ ਹਨ।

WhatsApp ਦਾ ਸ਼ਾਪਿੰਗ ਬਟਨ ਦੁਨੀਆ ਭਰ ਦੇ ਵਟਸਐਪ ਯੂਜ਼ਰਸ ਨੂੰ ਜਾਰੀ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਬਿਜ਼ਨਸ ਅਕਾਊਂਟ ਵਿੱਚ ਇਹ ਵਾਇਸ ਕਾਲ ਬਟਨ ਦੀ ਥਾਂ ਦਿੱਤਾ ਜਾਵੇਗਾ। ਯੂਜ਼ਰ ਕਾਲ ਲਈ ਕਾਲ ਬਟਨ ਨੂੰ ਟੈਪ ਕਰਕੇ ਵੌਇਸ ਅਤੇ ਵੀਡੀਓ ਵਿੱਚੋਂ ਚੋਣ ਕਰ ਸਕਦੇ ਹਨ।

Whatsapp introduced Shopping Button know how it work

WhatsApp ਸ਼ਾਪਿੰਗ ਬਟਨ ਦੀ ਵਰਤੋਂ ਕਰਨ ਲਈ ਤੁਹਾਨੂੰ ਵਟਸਐਪ ‘ਤੇ ਕਿਸੇ ਵੀ ਕਾਰੋਬਾਰੀ ਖਾਤੇ ‘ਤੇ ਜਾਣਾ ਪਏਗਾ। ਇਹ ਅਕਾਊਂਟ ਕਿਸੇ ਦਾ ਵੀ ਹੋ ਸਕਦਾ ਹੈ, ਜਿਸ ਤੋਂ ਤੁਸੀਂ ਹਾਲ ਹੀ ਵਿੱਚ ਕੋਈ ਉਤਪਾਦ ਜਾਂ ਸੇਵਾ ਖਰੀਦਣ ਲਈ ਮੈਸੇਜ ਭੇਜਿਆ ਜਾਂ ਰਿਸੀਵ ਕੀਤਾ ਹੋਵੇ।

ਬਿਜ਼ਨਸ ਵਟਸਐਪ ਅਕਾਊਂਟ ਵਿੱਚ ਤੁਸੀਂ ਇੱਥੇ ਸ਼ਾਪਿੰਗ ਬਟਨ ਨੂੰ ਦੇਖੋਂਗੇ। ਇਸ ‘ਤੇ ਟੈਪ ਕਰਕੇ, ਤੁਸੀਂ ਉਸ ਪ੍ਰੋਡਕਟ ਦਾ ਕੈਟਾਲਾਗ ਦੇਖ ਸਕਦੇ ਹੋ। WhatsApp ਸੁਪਰ ਐਪ ਬਣਨ ਦੀ ਰਾਹ ਤੇ ਹੈ ਅਤੇ ਵਟਸਐਪ ਪੇਅ ਵੀ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਵਟਸਐਪ ਤੇ ਵੀ ਯੂਪੀਆਈ ਆਧਾਰਿਤ ਭੁਗਤਾਨ ਕੀਤਾ ਜਾ ਸਕਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ