ਟਵਿੱਟਰ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂਦੇ ਨਿੱਜੀ ਹੈਂਡਲ ਤੋਂ ਨੀਲੀ ਟਿੱਕ ਹਟਾਈ

Twitter-removes-blue-tick-from-Vice-President-Venkaiah-Naidus’-personal-handle

ਟਵਿੱਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਨੂੰ Unverified ਕਰਦੇ ਹੋਏ ਨੀਲੇ ਟਿਕ ਦੇ ਨਿਸ਼ਾਨ ਨੂੰ ਹਟਾ ਦਿੱਤਾ ਹੈ।ਜਦੋਂ ਉਪ ਰਾਸ਼ਟਰਪਤੀ ਦੇ ਟਵਿੱਟਰ ਅਕਾਊਂਟ ਤੋਂ ਨੀਲੀ ਟਿਕ ਨੂੰ ਹਟਾਉਣ ਦੀ ਖ਼ਬਰ ਆਈ ਤਾਂ ਟਵਿੱਟਰ ‘ਤੇ ਲੋਕਾਂ ਦਾ ਗੁੱਸਾ ਫੁੱਟ ਗਿਆ।

ਸੁਰੇਸ਼ ਨਖੂਆ ਨੇ ਪੁੱਛਿਆ, ‘ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਹੈਂਡਲ ਤੋਂ ਨੀਲੇ ਰੰਗ ਦੀ ਟਿਕ ਕਿਉਂ ਹਟਾਈ ? ਇਹ ਭਾਰਤ ਦੇ ਸੰਵਿਧਾਨ ‘ਤੇ ਹਮਲਾ ਹੈ।

ਦੱਸ ਦੇਈਏ ਕਿ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਵਿਚਕਾਰ, ਟਵਿੱਟਰ ਅਤੇ ਸਰਕਾਰ ਦਰਮਿਆਨ ਵਿਵਾਦ ਪਿਛਲੇ ਦਿਨਾਂ ਵਿੱਚ ਵਧਿਆ ਹੈ। ਟਵਿੱਟਰ ਨੇ ਅਜੇ ਤੱਕ ਨਵੀਂ ਸੇਧ ਲਈ ਆਪਣੀ ਮਨਜ਼ੂਰੀ ਨਹੀਂ ਦਿੱਤੀ ਹੈ। ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਟਵਿੱਟਰ ਇੰਡੀਆ ਦੇ ਦਿੱਲੀ ਅਤੇ ਗੁਰੂਗ੍ਰਾਮ ਦਫਤਰਾਂ ਵਿੱਚ ਸਮੱਗਰੀ ਫਿਲਟਰਿੰਗ ਲਈ ਛਾਪੇਮਾਰੀ ਕੀਤੀ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ