TikTok : ਹੁਣ Parents ਕਰ ਸਕਣਗੇ ਬੱਚਿਆਂ ਦੇ TikTok ਅਕਾਊਂਟ ਨੂੰ ਕੰਟਰੋਲ, ਹੋਰ ਵੀ ਨਵੇਂ ਫ਼ੀਚਰ

TikTok adds News Safety Features to Protect Teenagers

TikTok ਵਲੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੁੱਝ ਨਵੇਂ ਫ਼ੀਚਰ ਸ਼ਾਮਲ ਕੀਤੇ ਜਾ ਰਹੇ ਹਨ। ਇਹ ਫ਼ੀਚਰ ਖ਼ਾਸਕਰ ਨੌਜਵਾਨ ਯੂਜ਼ਰਸ ਲਈ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਫ਼ੀਚਰ ਫੈਮਿਲੀ ਪੇਅਰਿੰਗ ਦਾ ਹੋਵੇਗਾ। ਇਸ ਫ਼ੀਚਰ ਦੀ ਸਹਾਇਤਾ ਨਾਲ, Parents ਉਨ੍ਹਾਂ ਦੇ ਟਿਕਟੋਕ ਅਕਾਊਂਟ ਨੂੰ ਉਨ੍ਹਾਂ ਦੇ ਬੱਚੇ ਦੇ ਅਕਾਊਂਟ ਨਾਲ ਜੋੜ ਸਕਣਗੇ। ਇਸ ਤੋਂ ਇਲਾਵਾ, ਕੰਪਨੀ ਆਪਣੇ ਪਲੇਟਫਾਰਮ ‘ਤੇ 16 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਲਈ ਡਾਇਰੈਕਟ ਮੈਸੇਜਿੰਗ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ।

ਫੈਮਿਲੀ ਪੇਅਰਿੰਗ ਵਾਲੀ ਫ਼ੀਚਰ ਬਾਰੇ ਗੱਲ ਕਰੀਏ ਤਾਂ ਇਸ ਨਾਲ ਪੇਰੇਂਟਸ ਉਨ੍ਹਾਂ ਦੇ ਟਿਕਟੋਕ ਅਕਾਊਂਟ ਨੂੰ ਉਨ੍ਹਾਂ ਦੇ ਬੱਚੇ ਟਿਕਟੋਕ ਅਕਾਊਂਟ ਨਾਲ ਲਿੰਕ ਕਰ ਸਕਣਗੇ। ਇਸ ਤੋਂ ਬਾਅਦ ਤੁਸੀਂ ਡਾਇਰੈਕਟ ਮੈਸੇਜ, ਸਕ੍ਰੀਨ ਟਾਈਮ ਮੈਨੇਜਮੈਂਟ ਅਤੇ ਪ੍ਰਤਿਬੰਧਿਤ ਮੋਡ ਵਰਗੀਆਂ ਫ਼ੀਚਰ ਲਈ ਕੰਟਰੋਲ ਸ਼ਾਮਲ ਕਰਨ ਪਾਓਗੇ।

ਇਹ ਵੀ ਪੜ੍ਹੋ : ਐਪਲ ਨੇ IPhone SE 2020 ਲਾਂਚ ਦੇ ਨਾਲ ਇਸ ਸੀਰੀਜ਼ ਦੀ ਬਿਕਰੀ ਕੀਤੀ ਬੰਦ

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੰਪਨੀ 16 ਸਾਲ ਤੋਂ ਘੱਟ ਉਮਰ ਵਾਲੇ ਸਾਰੇ ਉਪਭੋਗਤਾਵਾਂ ਲਈ 30 ਅਪ੍ਰੈਲ ਤੋਂ ਡਾਇਰੈਕਟ ਮੈਸੇਜ ਨੂੰ ਵੀ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਫੈਸਲਾ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਅਤੇ ਯੰਗ ਯੂਜ਼ਰਸ ਬੇਸ ਨੂੰ ਪ੍ਰੋਟੈਕਟ ਕਰਨ ਲਈ ਲਿਆ ਗਿਆ ਹੈ।

ਫਿਲਹਾਲ ਟਿਕਟੋਕ ਵਿੱਚ ਮੈਸੇਜਿੰਗ ਦੇ ਸੰਬੰਧ ਵਿੱਚ ਕੁਝ ਪੋਲੀਸਿਜ਼ ਅਤੇ ਕੰਟਰੋਲ ਹਨ। ਉਦਾਹਰਣ ਦੇ ਤੌਰ ਤੇ ਇਸ ਸਮੇਂ ਸਿਰਫ ਅਪਰੂਵਡ ਫ਼ੋੱਲੋਅਰਸ ਹੀ ਇੱਕ ਦੂਜੇ ਨੂੰ ਮੈਸੇਜ ਕਰ ਸਕਦੇ ਹਨ। ਪਰ 30 ਅਪ੍ਰੈਲ ਤੋਂ ਨਵੇਂ ਫ਼ੀਚਰ ਆਉਣ ਤੋਂ ਬਾਅਦ ਇਹ ਨਿਯਮ ਹੋਰ ਸਖਤ ਹੋਣ ਜਾ ਰਹੇ ਹਨ। ਕਿਉਂਕਿ 16 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਲਈ ਡਾਇਰੈਕਟ ਮੈਸੇਜਿੰਗ ਬੰਦ ਹੋਣ ਜਾ ਰਿਹਾ ਹੈ।

TikTok ਨੇ ਪਿਛਲੇ ਦੋ ਸਾਲਾਂ ਵਿੱਚ ਨਵੇਂ ਉਪਭੋਗਤਾਵਾਂ ਨੂੰ ਇਕੱਠਾ ਕਰਨ ਦੇ ਮਾਮਲੇ ਵਿੱਚ ਬਹੁਤ ਤਰੱਕੀ ਕੀਤੀ ਹੈ। ਭਾਰਤ, ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਬਾਜ਼ਾਰਾਂ ਵਿੱਚ TikTok ਨੂੰ ਬਹੁਤ ਪ੍ਰਸਿੱਧੀ ਮਿਲੀ ਹੈ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ