Lockdown in India: Lockdown ਦੌਰਾਨ ਭਾਰਤ ਵਿੱਚ ਇਹ ਕੰਪਨੀਆਂ ਨਹੀਂ ਵੇਚ ਸਕਦੀਆਂ ਆਪਣੇ ਵਾਹਨ

these-companies-could-not-sell-vehicles-in-lockdown

Lockdown in India: ਮਾਰੂਤੀ ਸੁਜ਼ੂਕੀ ਅਤੇ ਹੁੰਡਈ ਸਮੇਤ ਭਾਰਤ ਦੀ ਚੋਟੀ ਕਾਰ ਨਿਰਮਾਤਾ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ਵਿਆਪੀ ਲਾਕਡਾਊਨ ਕਾਰਣ ਅਪ੍ਰੈਲ ‘ਚ ਉਨ੍ਹਾਂ ਦਾ ਕੋਈ ਵੀ ਵਾਹਨ ਨਹੀਂ ਵਿਕਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਕਿਸੇ ਇਕ ਮਹੀਨੇ ਦੌਰਾਨ ਕੰਪਨੀਆਂ ਇਕ ਵੀ ਵਾਹਨ ਨਹੀਂ ਵੇਚ ਸਕੀਆਂ। ਕੋਰੋਨਾ ਵਾਇਰਸ ਮਹਾਮਾਰੀ ‘ਤੇ ਰੋਕਥਾਮ ਲਈ ਦੇਸ਼ਭਰ ‘ਚ 25 ਮਾਰਚ ਤੋਂ ਲਾਕਡਾਊਨ ਲਾਗੂ ਹੈ।

ਇਸ ਦੇ ਕਾਰਣ ਵਾਹਨ ਕੰਪਨੀਆਂ ਦਾ ਉਤਪਾਦਨ ਅਤੇ ਵਿਕਰੀ ਨੈੱਟਵਰਕ ਪੂਰੀ ਤਰ੍ਹਾਂ ਨਾਲ ਬੰਦ ਰਿਹਾ ਹੈ। ਇਸ ਦੌਰਾਨ ਕੰਪਨੀਆਂ ਸਿਰਫ ਕੁਝ ਵਾਹਨਾਂ ਦਾ ਨਿਰਯਾਤ ਹੀ ਕਰ ਪਾਈਆਂ ਹਨ। ਮਾਰੂਤੀ ਸੁਜ਼ੂਕੀ ਇੰਡੀਆ, ਹੁੰਡਈ ਮੋਟਰ ਇੰਡੀਆ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ, ਟੋਇਟਾ ਕਿਰਲੋਸਕਰ ਮੋਟਰ ਅਤੇ ਐੱਮ.ਜੀ. ਮੋਟਰ ਇੰਡੀਆ ਨੇ ਅਪ੍ਰੈਲ ਮਹੀਨੇ ‘ਚ ਵਿਕਰੀ ਜ਼ੀਰੋ ਰਹਿਣ ਦੀ ਸੂਚਨਾ ਦਿੱਤੀ। ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਦੱਸਿਆ ਕਿ ਘਰੇਲੂ ਬਾਜ਼ਾਰ ‘ਚ ਪਿਛਲੇ ਮਹੀਨੇ ਉਸ ਨੇ ਇਕ ਵੀ ਵਾਹਨ ਦੀ ਵਿਕਰੀ ਨਹੀਂ ਕੀਤੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ