ਅਗਲੇ 5 ਸਾਲ ਇੰਟਰਨੈੱਟ ਦੀ ਦੁਨੀਆ ਨੂੰ ਬਦਲ ਦੇਣਗੇ, ਜੋ 5g ਯੁੱਗ ਦੀ ਸ਼ੁਰੂਆਤ ਹੈ

The-next-5-years-will-change-the-world-of-the-internet

ਭਾਰਤ ਵਿੱਚ 4 ਜੀ ਗਾਹਕਾਂ ਦੀ ਗਿਣਤੀ 2020 ਵਿੱਚ 58 ਕਰੋੜ ਤੋਂ ਵਧ ਕੇ 2026 ਵਿੱਚ 83 ਕਰੋੜ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ 2026 ਦੇ ਅੰਤ ਵਿੱਚ ਭਾਰਤ ਦੇ ਕੁਲ ਮੋਬਾਈਲ ਗਾਹਕਾਂ ਵਿੱਚ 5 ਜੀ ਹਿੱਸੇਦਾਰੀ 26 ਫੀਸਦੀ ਦੇ ਕਰੀਬ ਹੋਵੇਗੀ।

ਦੇਸ਼ ਵਿੱਚ ਹੁਣ 5 ਜੀ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਇੰਟਰਨੈੱਟ ਦੀ 5 ਜੀ ਸਪੀਡ ਵੱਡੀਆਂ ਤਬਦੀਲੀਆਂ ਲੈ ਕੇ ਆਏਗੀ ਜਿਸ ਬਾਰੇ ਮਨੁੱਖ ਨੇ ਅਜੇ ਸੋਚਿਆ ਵੀ ਨਹੀਂ ਹੋਏਗਾ।

 ਭਾਰਤ ਵਿੱਚ 2026 ਤਕ 33 ਕਰੋੜ 5 ਜੀ ਖਪਤਕਾਰ ਹੋਣ ਦੀ ਉਮੀਦ ਹੈ। ਇਸ ਦੌਰਾਨ ਪ੍ਰਤੀ ਸਮਾਰਟਫੋਨ ਮਾਸਿਕ ਡੇਟਾ ਖਪਤ ਤਿੰਨ ਗੁਣਾ ਵਧ ਕੇ 40 ਗੀਗਾਬਾਈਟ (ਜੀਬੀ) ਹੋ ਸਕਦੀ ਹੈ।

ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ 42 ਫੀਸਦੀ ਖਪਤਕਾਰ, ਘਰੇਲੂ ਇੰਟਰਨੈਟ ਕੁਨੈਕਸਨ ਵਜੋਂ 4 ਜੀ ਦੀ ਵਰਤੋਂ ਕਰਦੇ ਹਨ, ਉਹ 5 ਜੀ ਫਿਕਸਡ ਵਾਇਰਲੈੱਸ ਕੁਨੈਕਸ਼ਨ ਦੀ ਵਰਤੋਂ ਕਰਨ ਵਿੱਚ ਦਿਲਚਸਪੀ ਰੱਖਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ