ਹੁਣ ਸਮਾਰਟਫੋਨ ਵਾਂਗ ਹੀ ਤਾਲਿਆਂ ‘ਚ ਵੀ ਫਿੰਗਰਪ੍ਰਿੰਟ ਸਕੈਨਰ, ਚਾਬੀ ਦੀ ਨਹੀਂ ਲੋੜ, ਜਾਣੋ ਕੀਮਤ

fingerprint smart locks

ਇੰਡੀਅਨ ਮਾਰਕਿਟ ‘ਚ ਹੁਣ ਸਮਾਰਟਫੋਨ ਦੇ ਨਾਲ ਸਮਾਰਟ ਤਾਲੇ ਵੀ ਆ ਚੁੱਕੇ ਹਨ। ਇਨ੍ਹਾਂ ਤਾਲਿਆਂ ‘ਚ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ, ਜੋ ਸਮਾਰਟਫੋਨ ‘ਚ ਦਿੱਤੇ ਫਿੰਗਰਪ੍ਰਿੰਟ ਸਕੈਨਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਸ ਦਾ ਮਤਲਬ ਕੀ ਉਂਗਲ ਦੇ ਟੱਚ ਕਰਨ ਨਾਲ ਹੀ ਤਾਲਾ ਖੁੱਲ੍ਹ ਜਾਵੇਗਾ। ਇਸ ਤਾਲੇ ਨੂੰ ਐਪ ਦੀ ਮਦਦ ਨਾਲ ਵੀ ਆਪਰੇਟ ਕੀਤਾ ਜਾ ਸਕਦਾ ਹੈ।

ਮਾਰਕਿਟ ‘ਚ ਅਜਿਹੇ ਤਾਲੇ ਕਰੀਬ 800 ਰੁਪਏ ਤੋਂ ਸ਼ੁਰੂ ਹੁੰਦੇ ਹਨ। ਜਦਕਿ ਚੰਗੀ ਕੁਆਲਟੀ ਦੇ ਤਾਲੇ 2000-2500 ਰੁਪਏ ਜਾਂ ਉਸ ਤੋਂ ਜ਼ਿਆਦਾ ਦੀ ਕੀਮਤ ‘ਚ ਮਿਲ ਜਾਂਦੇ ਹਨ। ਇਸ ਤਾਲੇ ਦਾ ਇਸਤੇਮਾਲ ਦਰਵਾਜ਼ੇ, ਦਰਾਜ ਜਾਂ ਕੈਬਿਨ ਕਿਤੇ ਵੀ ਕੀਤਾ ਜਾ ਸਕਦਾ ਹੈ। ਇਹ ਤਾਲੇ ਪੂਰੀ ਤਰ੍ਹਾਂ ਵਾਟਰ ਪਰੂਫ ਹਨ।

ਇਹ ਵੀ ਪੜ੍ਹੋ : ਹੁਣ ਮੋਬਾਈਲ ਜਾਂ ਕੰਪਿਊਟਰ ਹੈਕ ਹੋਣ ‘ਤੇ ਮਿਲੇਗਾ ਮੁਆਵਜ਼ਾ, ਜਾਣੋ ਕਿਵੇਂ

ਇਸ ਤਾਲੇ ਅੰਦਰ ਬੈਟਰੀ ਦਿੱਤੀ ਹੈ ਜਿਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਚਾਰਜ ਕਰ ਲਿਓ। ਇਹ ਬੈਟਰੀ ਸਟੈਂਡਬਾਈ ਮੋਡ ‘ਤੇ 3-4 ਦਿਨ ਕੱਢ ਜਾਂਦੀ ਹੈ। ਇਸ ਨੂੰ ਐਕਟਿਵੈਟ ਕਰਨ ਲਈ ਫਿੰਗਰਪ੍ਰਿੰਟ ਸਕੈਨਰ ‘ਤੇ ਸੈਕਿੰਡ ਲਈ ਉਂਗਲੀ ਰੱਖੋ। ਅਜਿਹਾ ਕਰਨ ਨਾਲ ਬਲੂ ਲ਼ਾਈਟ ਆਨ ਹੋ ਜਾਵੇਗੀ। ਹੁਣ ਕਿਸੇ ਵੀ ਉਂਗਲੀ ਨੂੰ ਸਕੈਨਰ ‘ਤੇ ਵਾਰ ਟੱਚ ਕਰੋ ਜਿਸ ਦੌਰਾਨ ਗ੍ਰੀਨ ਲਾਈਟ ਆਨ ਹੋ ਜਾਵੇਗੀ।

ਜਿਵੇਂ ਹੀ ਬੀਪ ਦੀ ਆਵਾਜ਼ ਆਵੇ ਤਾਂ ਸਮਝੋ ਤੁਹਾਡੀ ਪ੍ਰੋਸੈਸਿੰਗ ਕੰਪਲੀਟ ਹੋ ਗਈ ਹੈ। ਇਸ ਪ੍ਰੋਸੈਸ ਨੂੰ ਦੁਬਾਰਾ ਕਰਕੇ ਯੂਜ਼ਰ ਹੋਰ ਲੋਕਾਂ ਦਾ ਫਿੰਗਰਪ੍ਰਿੰਟ ਡੇਟਾ ਸੈੱਟ ਕਰ ਸਕਦਾ ਹੈ। ਫਿੰਗਰਪ੍ਰਿੰਟ ਸਕੈਨਰ ਹਟਾਉਣ ਲਈ ਐਡਮਿਨ ਨੂੰ 10 ਸੈਕਿੰਡ ਤਕ ਸਕੈਨਰ ਦਬਾਉਣਾ ਹੋਵੇਗਾ। ਜਿਵੇਂ ਹੀ ਰੈੱਡ ਲਾਈਟ ਆਨ ਹੋ ਜਾਵੇਗੀ ਡੇਟਾ ਕਲੀਨ ਹੋ ਜਾਵੇਗਾ।

Source:AbpSanjha