4,999 ਰੁਪਏ ਵਿੱਚ 32 ਇੰਚ ਦਾ ਸਮਾਰਟ ਐਂਡ੍ਰੌਇਡ ਟੀਵੀ ਹੋਇਆ ਲਾਂਚ

samy smart android tv

ਇਲੈਕਟ੍ਰੌਨਿਕ ਕੰਪਨੀ Samy ਨੇ ਸਿਰਫ 4,999 ਰੁਪਏ ਵਿੱਚ 32 ਇੰਚ ਦਾ ਸਮਾਰਟ ਐਂਡ੍ਰੌਇਡ ਟੀਵੀ ਲਾਂਚ ਕੀਤਾ ਹੈ। ਇਸ ਨੂੰ ਮੇਕ ਇੰਨ ਇੰਡੀਆ ਤੇ ਸਟਾਰਟ ਅੱਪ ਇੰਡੀਆ ਸਕੀਮ ਤਹਿਤ ਬਣਾਇਆ ਗਿਆ ਹੈ।

ਟੀਵੀ ਵਿੱਚ 32 ਇੰਚ ਦੀ ਐਚਡੀ ਡਿਸਪਲੇ ਹੈ ਜੋ 1366*768 ਪਿਕਸਲ ਨਾਲ ਆਉਂਦੀ ਹੈ। ਟੀਵੀ ਐਂਡ੍ਰੌਇਡ 4.4 ਕਿਟਕੈਟ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਇਸ ਵਿੱਚ 10W ਦਾ ਸਪੀਕਰ ਹੈ। ਸਾਊਂਡ ਬਲਾਸਟਰ ਫੀਚਰ ਦੀ ਵੀ ਸਹੂਲਤ ਹੈ ਜਿਸ ਵਿੱਚ ਸਮਾਰਟ ਐਲਈਡੀ ਟੀਵੀ ਦਾ ਸਾਊਂਡ ਹੈ। ਇਹ ਅਜਿਹੀ ਆਡੀਓ ਟੈਕਨਾਲੋਜੀ ਹੈ ਜੋ ਤੁਹਾਨੂੰ ਬਿਹਤਰੀਨ ਤਰੀਕੇ ਦੀ ਆਵਾਜ਼ ਦਿੰਦੀ ਹੈ। ਕੁਨੈਕਟੀਵਿਟੀ ਲਈ ਟੀਵੀ ਵਿੱਚ 2HDMI ਪੋਰਟ ਤੇ 2 USB ਪੋਰਟ ਦਿੱਤਾ ਗਿਆ ਹੈ।

Samy ਇਮਫਾਰਮੈਟਿਕਸ ਦੇ ਨਿਰਦੇਸ਼ਕ ਅਵਿਨਾਸ਼ ਮਹਿਤਾ ਨੇ ਦੱਸਿਆ ਕਿ ਉਹ ਕਾਫੀ ਘੱਟ ਕੀਮਤ ਵਿੱਚ ਗਾਹਕਾਂ ਨੂੰ ਬਿਹਤਰੀਨ ਚੀਜ਼ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਮੇਕ ਇੰਨ ਇੰਡੀਆ ਤੇ ਸਟਾਰਟਅੱਪ ਇੰਡੀਆ ਤਹਿਤ ਕੀਤਾ ਜਾ ਰਿਹਾ ਹੈ। ਘੱਟ ਆਮਦਨ ਵਾਲੇ ਲੋਕ ਵੀ ਇਸ ਟੀਵੀ ਨੂੰ ਕਿਸੇ ਪ੍ਰੀਮੀਅਮ ਟੀਵੀ ਵਾਂਗ ਇਸਤੇਮਾਲ ਕਰ ਸਕਦੇ ਹਨ।

ਹਾਸਲ ਜਾਣਕਾਰੀ ਮੁਤਾਬਕ ਇਸ ਟੀਵੀ ਨੂੰ Samy ਦੀ ਐਪ ਜ਼ਰੀਏ ਹੀ ਵੇਚਿਆ ਜਾਏਗਾ। ਪੰਜਾਬ, ਹਰਿਆਣਾ, ਗੁਜਰਾਤ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ ਤੇ ਆਂਧਰਾ ਪ੍ਰਦੇਸ਼ ਵਿੱਚ ਇਸ ਕੰਪਨੀ ਦੇ ਡੀਲਰਸ ਹੋਣਗੇ। ਇੱਕ ਵਾਰ ਐਪ ਡਾਊਨਲੋਡ ਕਰਨ ਬਾਅਦ ਇਸ ਨੂੰ ਆਪਣੇ ਆਧਾਰ ਕਾਰਡ ਨਾਲ ਲਿੰਕ ਕੀਤਾ ਜਾ ਸਕਦਾ ਹੈ। ਇਸ ਪਿੱਛੋਂ ਤੁਸੀਂ ਟੀਵੀ ਖਰੀਦ ਸਕਦੇ ਹੋ। ਇਨ੍ਹਾਂ ਸਭ ਚੀਜ਼ਾਂ ਦੇ ਬਾਅਦ ਅੰਤ ਵਿੱਚ ਤੁਹਾਨੂੰ ਟੀਵੀ ਦੀ ਫਾਈਨਲ ਕੀਮਤ ਬਾਰੇ ਪਤਾ ਲੱਗ ਜਾਏਗਾ ਜਿੱਥੇ ਤੁਸੀਂ ਟੀਵੀ ਨੂੰ ਆਪਣੇ ਪਤੇ ’ਤੇ ਬੁੱਕ ਕਰ ਸਕਦੇ ਹੋ।

Source:AbpSanjha