Samsung ਜਲਦੀ ਹੀ ਭਾਰਤ ਵਿੱਚ ਲਾਂਚ ਕਰ ਸਕਦਾ ਹੈ ਇਹ ਬਜਟ ਸਮਾਰਟਫੋਨ, ਪੜ੍ਹੋ ਪੂਰੀ ਖਬਰ

Samsung to launch budget smartphone M02 in India

Samsung ਜਲਦ ਹੀ ਭਾਰਤ ਵਿੱਚ ਐਂਟਰੀ ਲੈਵਲ ਗਲੈਕਸੀ M02 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਸਮਾਰਟਫੋਨ ਬੀਆਈਐਸ (ਬਿਊਰੋ ਆਫ ਇੰਡੀਅਨ ਸਟੈਂਡਰਡਜ਼) ਤੇ ਸਪਾਟ ਕੀਤਾ ਗਿਆ ਹੈ। ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਇਹ ਡਿਊਲ ਸਿਮ ਸਪੋਰਟ ਦੇ ਨਾਲ ਆਵੇਗਾ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ M02 ਬਾਰੇ ਜਾਣਕਾਰੀ ਸਾਹਮਣੇ ਆਈ ਹੋਵੇ। ਪਹਿਲਾਂ ਲੀਕ ਹੋਈ ਰਿਪੋਰਟ ਦੇ ਹਵਾਲੇ ਨਾਲ, ਫੋਨ ਕਵਾਲਕਾਮ ਦੇ ਐਂਟਰੀ-ਲੈਵਲ ਸਨੈਪਡਰੈਗਨ 450 ਪ੍ਰੋਸੈਸਰ ਦੇ ਨਾਲ ਆਵੇਗਾ ਅਤੇ ਪ੍ਰੋਸੈਸਰ ਵਿੱਚ 2GB ਰੈਮ ਅਤੇ 32GB ਇੰਟਰਨਲ ਮੈਮਰੀ ਹੋਵੇਗੀ।

ਸਟੋਰੇਜ ਵਧਾਉਣ ਲਈ ਫੋਨ ਵਿੱਚ ਮਾਈਕ੍ਰੋਐੱਸਡੀ ਕਾਰਡ ਸਲਾਟ ਵੀ ਹੋਵੇਗਾ। ਇਕ ਹੋਰ ਰਿਪੋਰਟ ਦੇ ਮੁਤਾਬਕ ਫੋਨ ਦਾ 3GB ਵਰਜਨ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸ ਵਿੱਚ ਬਲੂਟੁੱਥ 4.2, ਵਾਈ-ਫਾਈ ਅਤੇ LTE ਵਰਗੇ ਫੀਚਰ ਹੋਣ ਦੀ ਉਮੀਦ ਕਿਤੀ ਹੈ।

ਮੰਨਿਆ ਜਾ ਰਿਹਾ ਹੈ ਕਿ ਗਲੈਕਸੀ M02 ਨੂੰ M01s ਲਈ ਅਪਗ੍ਰੇਡ ਕੀਤਾ ਗਿਆ ਹੈ। M01s ਨੂੰ ਇਸ ਸਾਲ ਜੁਲਾਈ ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੀ ਕੀਮਤ 9,999 ਰੁਪਏ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ