ਭਾਰਤ ਵਿੱਚ ਪੋਕੋ ਐਮ 3 ਪ੍ਰੋ ਲਾਂਚ ਕੀਤਾ ਜਾਵੇਗਾ, ਇਹ ਕੰਪਨੀ ਦਾ ਪਹਿਲਾ 5g ਸਮਾਰਟਫੋਨ

Poco-m3-pro-will-be-launched-in-india

ਚੀਨੀ ਸਮਾਰਟਫ਼ੋਨ ਕੰਪਨੀ Xiaomi ਦਾ ਸਬ-ਬ੍ਰਾਂਡ POCO ਭਾਰਤ ‘ਚ ਆਪਣਾ ਪਹਿਲਾ 5ਜੀ ਸਮਾਰਟਫ਼ੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਫ਼ੋਨ 8 ਜੂਨ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਟਵਿੱਟਰ ‘ਤੇ ਇਸ ਦਾ ਐਲਾਨ ਕੀਤਾ ਹੈ।

POCO M3 Pro 5G ਦੇ 4GB ਰੈਣ ਤੇ ‘ਚ 64GB ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ ਗਲੋਬਲ ਮਾਰਕੀਟ ‘ਚ 159 ਯੂਰੋ ਮਤਲਬ ਲਗਪਗ 14,300 ਰੁਪਏ ਹੈ। ਜਦਕਿ ਇਸ ਦੀ 6GB ਰੈਮ ਅਤੇ 128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 179 ਯੂਰੋ ਮਤਲਬ ਲਗਪਗ 16,000 ਰੁਪਏ ਹੈ।

POCO M3 Pro 5G ਵਿੱਚ 6.50 ਇੰਚ ਦੀ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080×2400 ਪਿਕਸਲ ਹੈ। ਇਹ ਫ਼ੋਨ MediaTek Dimensity 700 SoC ਪ੍ਰੋਸੈਸਰ ਨਾਲ ਲੈਸ ਹੈ। ਫ਼ੋਨ ਐਂਡਰਾਇਡ 11 ਆਪ੍ਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਇਸ ‘ਚ 4GB ਰੈਮ ਤੇ 64GB ਇੰਟਰਨਲ ਸਟੋਰੇਜ਼ ਹੈ।

ਫ਼ੋਨ ‘ਚ 2 ਮੈਗਾਪਿਕਸਲ ਮੈਕਰੋ ਅਤੇ 2 ਮੈਗਾਪਿਕਸਲ ਡੂੰਘਾਈ ਸੈਂਸਰ ਉਪਲੱਬਧ ਹੈ। ਸੈਲਫ਼ੀ ਲਈ ਫ਼ੋਨ ‘ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਪਾਵਰ ਲਈ POCO M3 Pro 5G ‘ਚ 5000mAh ਦੀ ਬੈਟਰੀ ਦਿੱਤੀ ਗਈ ਹੈ।

Poco Yellow, Power Black ਅਤੇ Cool Blue ਕਲਰ ਆਪਸ਼ਨਸ ਨਾਲ ਭਾਰਤ ‘ਚ ਲਾਂਚ ਕੀਤਾ ਜਾ ਸਕਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ