ਨਾਈਕੀ ਨੇ ਲਾਂਚ ਕੀਤੇ ਸਮਾਰਟਫੋਨ ਨਾਲ ਕੰਟਰੋਲ ਹੋਣ ਵਾਲੇ ਸਮਾਰਟ ਬੂਟ

Nike smart shoes

ਜੁੱਤੀਆਂ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਅਜਿਹੇ ਬੂਟ ਬਣਾਏ ਹਨ ਜਿਨ੍ਹਾਂ ਨੂੰ ਕੋਈ ਵੀ ਆਪਣੇ ਸਮਾਰਟਫੋਨ ਨਾਲ ਕੰਟਰੋਲ ਕਰ ਸਕਦਾ ਹੈ। ਇਨ੍ਹਾਂ ਦੀ ਖਾਸ ਗੱਲ ਹੈ ਕਿ ਇਨ੍ਹਾਂ ਜੁੱਤਿਆਂ ਨੂੰ ਟਾਈਟ ਤੇ ਖੁੱਲ੍ਹਾ ਕਰਨ ਲਈ ਕਿਸੇ ਨੂੰ ਝੁਕਣ ਦੀ ਲੋੜ ਨਹੀਂ ਪਵੇਗੀ। ਨਾਈਕੀ ਅਡੇਪਟ ਨਾਂ ਨਾਲ ਇਸ ਜੁੱਤੇ ਦੀ ਕੀਮਤ 350 ਡਾਲਰ ਯਾਨੀ ਕਰੀਬ 25 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ।

Nike smart shoes

ਇਸ ਜੁੱਤੇ ਦੇ ਲੌਂਚਿੰਗ ਇਵੈਂਟ ਨੂੰ ਲਾਈਵ ਸਟ੍ਰੀਮਿੰਗ ਪਲੇਟਫਾਰਮ ‘ਤੇ ਕੀਤਾ ਗਿਆ। ਨਾਈਕੀ ਦਾ ਇਹ ਜੁੱਤਾ ਪੈਰ ‘ਚ ਪਾਉਣ ਤੋਂ ਬਾਅਦ ਆਪਣੇ ਆਪ ਅਡਜੈਸਟ ਹੋ ਜਾਵੇਗਾ। ਇਸ ਦੇ ਸੈਂਸਰ ਇਸ ਨੂੰ ਆਟੋਮੈਟਿਕ ਫਿਟਿੰਗ ਵਾਲੇ ਮੋਡ ‘ਤੇ ਰੱਖਦੇ ਹਨ। ਸਿਰਫ ਇਹੀ ਨਹੀਂ ਇਹ ਕਾਫੀ ਦਬਾਅ ਝੱਲਣ ਦੀ ਤਾਕਤ ਵੀ ਰੱਖਦਾ ਹੈ।

ਅਜੇ ਇਸ ਨੂੰ ਬਾਕਸਕਟ ਬਾਲ ਮੈਚ ਨੂੰ ਧਿਆਨ ‘ਚ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ। ਇਸ ਨਾਲ ਮੈਚ ਦੌਰਾਨ ਜੁੱਤੇ ਨੂੰ ਟਾਈਟ ਤੇ ਬ੍ਰੇਕ ਦੌਰਾਨ ਲੂਜ਼ ਕੀਤਾ ਜਾ ਸਕਦਾ ਹੈ।

Source: AbpSanjha