ਟਿਕ-ਟੌਕ ਯੂਜ਼ਰਸ ਲਈ ਖੁਸ਼ਖਬਰੀ, ਮਦਰਾਸ ਕੋਰਟ ਨੇ ਹਟਾਈ ਪਾਬੰਧੀ

tiktok ban lifted

ਚੇਨੰਈ : ਟਿਕ-ਟੌਕ ਦੇ ਯੂਜ਼ਰਸ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ। ਮਦਰਾਸ ਹਾਈ ਕੋਰਟ ਵਲੋਂ ਟਿਕ-ਟੌਕ ਤੇ ਲੱਗੇ ਬੈਨ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਬੈਨ ਦੇ ਚੱਲਦੇ ਭਾਰਤ ‘ਚ ਗੂਗਲ ਤੇ ਐਪਲ ਨੇ ਇਸ ਲਾਈਵ-ਸਟ੍ਰੀਮਿੰਗ ਐਪਲੀਕੇਸ਼ਨ ਨੂੰ ਆਪਣੇ ਸਟੋਰਜ਼ ਤੋਂ ਹਟਾ ਦਿੱਤਾ ਸੀ ਪਰ ਹੁਣ ਬੈਨ ਹੱਟਣ ਤੋਂ ਬਾਅਦ ਇਹ ਐਪਲੀਕੇਸ਼ਨ ਜਲਦੀ ਹੀ ਫਿਰ ਤੋਂ ਇਨ੍ਹਾਂ ਸਟੋਰਜ਼ ਤੇ ਉਪਲਬਧ ਹੋਵੇਗੀ ਤੇ ਟਿਕ-ਟੌਕ ਦੇ ਚਾਹਵਾਨ ਇਸ ਦਾ ਪੂਰਾ ਲੁਤਫ਼ ਮਾਣ ਸਕਦੇ ਹਨ।

ਪਿੱਛਲੇ ਦਿਨੀਂ ਮਦਰਾਸ ਹਾਈ ਕੋਰਟ ਨੇ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਕਰ ਕੇ ਇਸ ਐਪ ਤੇ ਪਾਬੰਧੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਟਿਕ-ਟੌਕ ਦੀ ਮਾਲਕ ਕੰਪਨੀ ਬਾਈਟਡਾਂਸ ਨੇ ਹਾਈ ਕੋਰਟ ਵਿੱਚ ਹਲਫੀਆ ਬਿਆਨ ਦਾਇਰ ਕਰਦੇ ਹੋਏ ਕਿਹਾ ਕਿ ਐਪਲੀਕੇਸ਼ਨ ‘ਚ ਸੁਰੱਖਿਆ ਨੂੰ ਹੋਰ ਪੁਖਤਾ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਅਸ਼ਲੀਲ ਸਮੱਗਰੀ ਅਪਲੋਡ ਨਾ ਕਰ ਸਕੇ। ਨਾਲ ਹੀ ਉਨ੍ਹਾਂ ਨੇ ਇਸ ਰੋਕ ਨੂੰ ਭਾਰਤ ਵਿੱਚ ਭਾਵਨਾ ਪ੍ਰਗਟਾਉਣ ਦੀ ਆਜ਼ਾਦੀ ਦੀ ਉਲੰਘਣਾ ਕਰਾਰ ਦਿੱਤਾ।

ਇਹ ਵੀ ਪੜ੍ਹੋ : ਭਾਰਤ ‘ਚ ਕੋਰਟ ਦੇ ਹੁਕਮਾਂ ਤੋਂ ਬਾਅਦ ਫੇਸਮ ਐਪ ਟਿੱਕ-ਟੌਕ ਨੂੰ ਕੀਤਾ ਬੈਨ

ਸੁਪਰੀਮ ਕੋਰਟ ਵਲੋਂ ਵੀ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਜੇ ਮਦਰਾਸ ਹਾਈ ਕੋਰਟ ਨੇ ਦਿੱਤੀ ਮਿਤੀ ਤਕ ਅੰਤ੍ਰਿਮ ਆਦੇਸ਼ ਪਾਸ ਨਹੀਂ ਕੀਤਾ ਤਾਂ ਐਪਲੀਕੇਸ਼ਨ ਤੇ ਲੱਗੇ ਬੈਨ ਨੂੰ ਹਟਾ ਦਿੱਤਾ ਜਾਵੇਗਾ। ਹੁਣ ਮਦਰਾਸ ਹਾਈ ਕੋਰਟ ਨੇ ਟਿਕ-ਟੋਕ ਤੇ ਲੱਗੇ ਬੈਨ ਨੂੰ ਹਟਾ ਦਿੱਤਾ ਹੈ।