64MP ਟ੍ਰਿਪਲ ਰਿਅਰ ਕੈਮਰੇ ਦੇ ਨਾਲ Vivo S7e 5G ਲਾਂਚ, ਜਾਣੋ ਫੀਚਰ

Launch of Vivo S7e 5G with 64mp Camera know feature

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਇੱਕ ਨਵਾਂ ਸਮਾਰਟਫੋਨ Vivo S7e 5G ਲਾਂਚ ਕੀਤਾ ਹੈ। ਸਮਾਰਟਫੋਨ 64 ਮੈਗਾਪਿਕਸਲ ਦਾ ਪ੍ਰਾਇਮਰੀ ਰਿਅਰ ਕੈਮਰਾ ਹੈ।

Vivo S7e 5G 6.44-ਇੰਚ ਦੀ ਫੁੱਲ ਐੱਚ ਡੀ ਪਲੱਸ ਡਿਸਪਲੇ ਦੇ ਨਾਲ ਆਇਆ ਹੈ| ਇਸ ਦਾ ਆਸਪੈਕਟ ਰੇਸ਼ੀਓ 20:9 ਹੈ ਅਤੇ ਇਸ ਵਿਚ AMOLED ਪੈਨਲ ਹੈ। Vivo S7e 5G ਵਿੱਚ MediaTek Dimensity 720 ਆਕਟਾਕੋਰ ਪ੍ਰੋਸੈਸਰ ਹੈ।

Vivo S7e Android 10 ਆਧਾਰਿਤ Funtouch OS 10.5 ਦਿੱਤਾ ਗਿਆ ਹੈ। ਫੋਨ ਵਿੱਚ 8GB ਰੈਮ ਦੇ ਨਾਲ 128GB ਇੰਟਰਨਲ ਸਟੋਰੇਜ ਹੈ। ਮੈਮਰੀ ਨੂੰ ਮਾਈਕ੍ਰੋ ਐੱਸ ਡੀ ਕਾਰਡ ਤੋਂ ਨਾਲ ਵਧਾਇਆ ਜਾ ਸਕਦਾ ਹੈ।

Vivo S7e 5G ਵਿੱਚ ਤਿੰਨ ਰਿਅਰ ਕੈਮਰੇ ਹਨ। ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਦੂਜਾ 8 ਮੈਗਾਪਿਕਸਲ ਦਾ ਹੈ, ਜਦਕਿ ਤੀਜਾ ਕੈਮਰਾ 2 ਮੈਗਾਪਿਕਸਲ ਦਾ ਹੈ।
Vivo ਦੇ ਮੁਤਾਬਕ ਕੈਮਰੇ ਵਿੱਚ 10X ਡਿਜੀਟਲ ਜ਼ੂਮ ਹੈ। ਫੋਨ ਵਿੱਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।

Vivo S7e 5G 4,100mAh ਦੀ ਬੈਟਰੀ ਦੇ ਨਾਲ 33W ਦੀ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਫੋਨ ਵਿੱਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੈ।

ਕੁਨੈਕਟੀਵਿਟੀ ਲਈ Vivo S7e 5G USB ਟਾਈਪ ਸੀ, ਬਲੂਟੁੱਥ V5 ਦੇ ਨਾਲ ਹੈੱਡਫੋਨ ਜੈਕ ਅਤੇ 5G ਕੁਨੈਕਟੀਵਿਟੀ ਸ਼ਾਮਲ ਹਨ। ਕੰਪਨੀ ਨੇ ਅਜੇ ਇਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ।

Vivo S7e 5G ਨੂੰ ਚੀਨ ਵਿੱਚ ਤਿੰਨ ਕਲਰ ਵੇਰੀਅੰਟ -ਬਲੈਕ, ਬਲੂ ਅਤੇ ਸਿਲਵਰ ਵਿੱਚ ਉਪਲਬਧ ਹੋਵੇਗਾ। ਇਸ ਦਾ ਇੱਕ ਹੀ ਵੇਰੀਅੰਟ 8GB ਰੈਮ ਅਤੇ 128GB ਸਟੋਰੇਜ ਹੈ। ਭਾਰਤ ਵਿੱਚ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ ਇਹਦਾ ਹਲੇ ਪਤਾ ਨਹੀਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ