ਏਅਰਟੈੱਲ, ਵੋਡਾਫੋਨ ਤੇ ਜੀਓ ਦੇਸ਼ ਦੀ ਤਿੰਨ ਵੱਡੀਆਂ ਟੈਲੀਕਾਮ ਅਪਰੇਟਿੰਗ ਕੰਪਨੀਆਂ ਹਨ ਜੋ ਇੱਕ ਵਾਰ ਫੇਰ ਆਪਣੇ ਯੂਜ਼ਰਸ ਲਈ ਸਭ ਤੋਂ ਸਸਤੇ ਪਲਾਨ ਲੈ ਕੇ ਆਈਆਂ ਹਨ। ਹੁਣ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਪਲਾਨਾਂ ਦੀ ਲਿਸਟ।
ਰਿਲਾਇੰਸ ਜੀਓ: ਜੀਓ ਯੂਜ਼ਰਸ ਨੂੰ 2ਜੀਬੀ ਹਾਈ ਸਪੀਡ ਡਾਟਾ 28 ਦਿਨਾਂ ਲਈ ਜਿਸ ਨਾਲ 300 ਐਸਐਮਐਸ ਤੇ ਅਨਲਿਮਟਿਡ ਕਾਲ ਦੀ ਸੁਵਿਧਾ ਕੰਪਨੀ ਮਹਿਜ਼ 98 ਰੁਪਏ ‘ਚ ਦੇ ਰਹੀ ਹੈ। ਜੀਓ ਪ੍ਰਾਈਮ ਮੈਂਬਰਾਂ ਨੂੰ ਐਕਟੀਵੇਟ ਕਰਨ ਲਈ 99 ਰੁਪਏ ਹੋਰ ਦੇਣੇ ਪੈਣਗੇ। ਇਸ ਦਾ ਮਤਲਬ ਪਹਿਲੀ ਵਾਰ ਇਹ ਪਲਾਨ ਲੈਂਦੇ ਸਮੇਂ 197 ਰੁਪਏ ਦੇਣੇ ਪੈਣਗੇ ਜਿਸ ‘ਚ ਯੂਜ਼ਰਸ ਮੁਫਤ ਡਾਟਾ ਇਸਤੇਮਾਲ ਨਹੀਂ ਕਰ ਸਕਦੇ।
ਵੋਡਾਫੋਨ: ਵੋਡਾਫੋਨ ਕੰਪਨੀ 95 ਰੁਪਏ ‘ਚ 28 ਦਿਨ ਦੀ ਵੈਧਤਾ ਦੇ ਰਿਹਾ ਹੈ। ਇਸ ‘ਚ 500ਐਮਬੀ 4ਜੀ/3ਜੀ ਡੇਟਾ ਦੀ ਸੁਵਿਧਾ ਮਿਲਦੀ ਹੈ। ਇਸ ‘ਚ 95 ਰੁਪਏ ਦਾ ਹੀ ਟਾਕਟਾਈਮ ਮਿਲਦਾ ਹੈ। ਇਸ ਦੇ ਨਾਲ ਹੀ ਕਾਲ 30 ਪੈਸੇ ਪ੍ਰਤੀ ਮਿੰਟ ਤਕ ਕਟ ਜਾਵੇਗੀ। ਇਸ ‘ਚ ਯੂਜ਼ਰਸ ਟੀਵੀ, ਮੂਵੀ ਤੇ ਗਾਣੇ ਸੁਣ ਸਕਦੇ ਹਨ।
ਏਅਰਟੈੱਲ: ਇਸ ਦਾ ਸਮਾਰਟ ਰਿਚਾਰਜ ਵੀ ਵੋਡਾਫੋਨ ਦੀ ਤਰ੍ਹਾਂ ਹੀ ਸੁਵਿਧਾਵਾਂ ਦੇ ਰਿਹਾ ਹੈ। ਇਸ ‘ਚ 500ਐਮਬੀ ਡੇਟਾ, 30 ਪੈਸੇ ਪ੍ਰਤੀ ਮਿੰਟ ਦੀ ਕਾਲ ਰੇਟ ਤੇ 95 ਰੁਪਏ ਦਾ ਟਾਕਟਾਈਮ ਮਿਲ ਰਿਹਾ ਹੈ।
Source:AbpSanjha