ਭਾਰਤੀ ਹੈਕਰਾਂ ਨੇ ਪਾਕਿਸਤਾਨ ਦੀਆਂ 200 ਤੋਂ ਵੱਧ ਵੈੱਬਸਾਈਟਾਂ ਹੈਕ ਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

pakistan websites hacked by indian hackers

ਪੁਲਵਾਮਾ ਹਮਲੇ ਮਗਰੋਂ ਭਾਰਤੀ ਹੈਕਰਾਂ ਵੱਲੋਂ ਪਾਕਿਸਤਾਨੀ ਸਰਕਾਰ ‘ਤੇ ਵੱਡਾ ਸਾਈਬਰ ਹਮਲਾ ਕੀਤਾ ਹੈ। ਭਾਰਤੀ ਹੈਕਰ ਨੇ ਪਾਕਿਸਤਾਨ ਦੀਆਂ 200 ਤੋਂ ਵੱਧ ਵੈੱਬਸਾਈਟਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ।

ਟੀਮ ਆਈ-ਕਰੂ ਵੱਲੋਂ ਪਾਕਿਸਤਾਨ ਦੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਵੈੱਬਸਾਈਟਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਜਦੋਂ ਇਨ੍ਹਾਂ ਵੈੱਬਸਾਈਟਸ ‘ਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਹੈਕਰ ਦਾ ਸੰਦੇਸ਼ ਦਿਖਾਈ ਦਿੰਦਾ ਹੈ।

ਸੰਦੇਸ਼ ਵਿੱਚ ਹੈਕਰ ਨੇ ਪੁਲਵਾਮਾ ਹਮਲੇ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਵੀ ਲਿਖਿਆ ਦਿਖਾਈ ਦੇ ਰਿਹਾ ਹੈ ਕਿ 14/02/2019 ਨੂੰ ਅਸੀਂ ਕਦੇ ਵੀ ਨਹੀਂ ਭੁੱਲਾਂਗੇ। ਇਸ ਦੇ ਨਾਲ ਹੀ ਭਾਰਤੀ ਲੜਾਕੂ ਜਹਾਜ਼ ਵੀ ਸਕਰੀਨ ‘ਤੇ ਉੱਡਦੇ ਵਿਖਾਈ ਦੇਣਗੇ ਜੋ ਆਪਣੇ ਪਿੱਛੇ ਤਿਰੰਗੇ ਝੰਡੇ ਦੀ ਛਾਪ ਛੱਡਦੇ ਹਨ।

Source:AbpSanjha