Play Store ਤੋਂ ਹਟਾਇਆ ਜਾਣ ਤੋਂ ਬਾਦ Paytm ਨੇ ਆਪਣਾ Mini App Store ਲਾਂਚ ਕੀਤਾ।

google ban paytm

Google Paytm News : Google ਨੇ PAYTM ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਸੀ ਹਾਲਾਂਕਿ 24 ਘੰਟੇ ਬਾਅਦ ਮੁੜ ਪਲੇ ਸਟੋਰ ਤੇ ਆ ਗਿਆ ਸੀ। ਪਰ ਪੇਟੀਐਮ ਨੂੰ ਗੂਗਲ ਦੀ ਇਹ ਹਰਕਤ ਚੰਗੀ ਨਹੀਂ ਲੱਗੀ। ਹੁਣ ਕੰਪਨੀ ਨੇ ਆਪਣਾ ਮਿਨੀ ਐਪ ਸਟੋਰ ਲਾਂਚ ਕੀਤਾ ਹੈ। ਪੇਟੀਐਮ ਦੀ ਵਧੇਰੇ ਡਿਸਟ੍ਰੀਬਿਊਸ਼ਨ ਕਰਕੇ ਐਪ ਡਿਵੈਲਪਰਾਂ ਤੇ ਬ੍ਰਾਂਡਾਂ ਨੂੰ ਵੀ ਇਸ ਮਿੰਨੀ ਐਪ ਸਟੋਰ ਦਾ ਲਾਭ ਮਿਲੇਗਾ।

ਇਹ ਵੀ ਪੜੋ :ਜੇਕਰ ਤੁਸੀਂ ਵੀ ਫੋਨ ਚਾਰਜ ਕਰਦੇ ਸਮੇਂ ਕਰਦੇ ਹੋ ਇਹ ਗਲਤੀਆਂ ਤਾਂ ਤੁਰੰਤ ਬਦਲੋ ਇਹ ਆਦਤਾਂ

PAYTM ਨੇ ਕਿਹਾ ਕਿ ਮਿੰਨੀ ਐਪ ਸਟੋਰ ਓਪਨ ਸੋਰਸ ਤਕਨਾਲੋਜੀ ਜਿਵੇਂ HTML ਤੇ ਜਾਵਾ ਸਕ੍ਰਿਪਟ ਨੂੰ ਇੰਟੀਗ੍ਰੇਟ ਕਰਕੇ ਬਣਾਇਆ ਗਿਆ ਹੈ ਤੇ ਪੇਟੀਐਮ ਐਪ ਦੇ 15 ਕਰੋੜ ਐਕਟਿਵ ਯੂਜ਼ਰਸ ਨੂੰ ਐਕਸੈਸ ਦੇਵੇਗਾ। ਪੇਟੀਐਮ ਦੇ ਮਿਨੀ ਐਪ ਸਟੋਰ ‘ਤੇ ਕਈ ਐਪਸ ਦੀ ਐਂਟਰੀ ਹੋ ਗਈ ਹੈ। ਵਰਤਮਾਨ ਵਿੱਚ, ਪੇਟੀਐਮ ਮਿੰਨੀ ਐਪ ਸਟੋਰ ਤੇ ਸੂਚੀਬੱਧ ਬਹੁਤ ਸਾਰੀਆਂ ਐਪਸ ਹਨ, ਜਿਵੇਂ 1MG, ਨੈੱਟਮੇਡਜ਼, ਡੀਕੈਥਲੋਨ ਆਦਿ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ