ਇੱਕ ਵਾਰ ਫਿਰ ਫੇਸਬੁੱਕ ਦੀ ਅਣਗਿਹਲੀ, ਲੀਕ ਹੋਇਆ 15 ਲੱਖ ਲੋਕਾਂ ਦਾ ਈਮੇਲ ਡੇਟਾ

facebook data leak

ਫੇਸਬੁੱਕ ਇੰਕ ਨੇ ਅਣਜਾਣੇ ‘ਚ ਸਾਲ 2016 ਤੋਂ ਬਾਅਦ ਨਵੇਂ ਯੂਜ਼ਰਸ ਯਾਨੀ 15 ਲੱਖ ਯੂਜ਼ਰਸ ਦੇ ਈ-ਮੇਲ ਕਾਨਟੈਕਟ ਨੂੰ ਅਪਲੋਡ ਕਰ ਦਿੱਤਾ। ਇਹ ਸੋਸ਼ਲ ਮੀਡੀਆ ਰਾਹੀਂ ਡੇਟਾ ਲੀਕ ਕਰਨ ਦਾ ਨਵਾਂ ਮਾਮਲਾ ਹੈ।

ਮਾਰਚ ਮਹੀਨੇ ‘ਚ ਫੇਸਬੁੱਕ ਨੇ ਯੂਜ਼ਰਸ ਨੂੰ ਈ-ਮੇਲ ਪਾਸਵਰਡ ਵੈਰੀਫਿਕੇਸ਼ਨ ਦਾ ਆਪਸ਼ਨ ਭੇਜਣਾ ਬੰਦ ਕਰ ਦਿੱਤਾ ਸੀ। ਇਹ ਉਨ੍ਹਾਂ ਯੂਜ਼ਰਸ ਲਈ ਸੀ ਜੋ ਪਹਿਲੀ ਵਾਰ ਸਾਈਨ ਅੱਪ ਕਰ ਰਹੇ ਸੀ। ਇਸੇ ਦੌਰਾਨ ਫੇਸਬੁੱਕ ਨੇ ਯੂਜ਼ਰਸ ਦੇ ਕਾਨਟੈਕਟ ਨੂੰ ਅੱਪਲੋਡ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਭਾਰਤ ‘ਚ ਕੋਰਟ ਦੇ ਹੁਕਮਾਂ ਤੋਂ ਬਾਅਦ ਫੇਸਮ ਐਪ ਟਿੱਕ-ਟੌਕ ਨੂੰ ਕੀਤਾ ਬੈਨ

ਫੇਸਬੁੱਕ ਨੇ ਰਾਈਟਰਸ ਨੂੰ ਕਿਹਾ ਕਿ ਅਸੀਂ ਅੰਦਾਜ਼ਾ ਲਾਇਆ ਹੈ ਕਿ ਤਕਰੀਬਨ 15 ਲੱਖ ਯੂਜ਼ਰਸ ਦੇ ਕਾਨਟੈਕਟ ਨੂੰ ਫੇਸਬੁੱਕ ‘ਤੇ ਅਪਲੋਡ ਕੀਤਾ ਗਿਆ ਪਰ ਇਨ੍ਹਾਂ ਨੂੰ ਸ਼ੇਅਰ ਨਹੀਂ ਕੀਤਾ ਗਿਆ। ਹੁਣ ਅਸੀਂ ਇਨ੍ਹਾਂ ਨੂੰ ਡਿਲੀਟ ਕਰ ਰਹੇ ਹਾਂ ਤੇ ਇਸ ਨੂੰ ਪੂਰੀ ਤਰ੍ਹਾਂ ਫਿਕਸ ਵੀ ਕਰ ਲਿਆ ਗਿਆ ਹੈ।”

ਫੇਸਬੁੱਕ ‘ਤੇ ਯੂਜ਼ਰਸ ਦੀ ਪ੍ਰਾਈਵੇਸੀ ਤੇ ਸਿਕਿਉਰਟੀ ਨੂੰ ਲੈ ਕੇ ਕਾਫੀ ਸਵਾਲ ਉੱਠ ਚੁੱਕੇ ਹਨ। ਕੈਂਬ੍ਰਿਜ ਅਨਾਲੀਟਿਕਾ ਤੋਂ ਬਾਅਦ ਫੇਸਬੁੱਕ ਯੂਜ਼ਰਸ ਦੇ ਡੇਟਾ ਦੇ ਨਾਲ ਖਿਲਵਾੜ ਕਰ ਰਿਹਾ ਹੈ।

Source:AbpSanjha