Facebook ਭਾਰਤੀ ਯੂਜ਼ਰਸ ਲਈ ਲਿਆਇਆ Profile Lock, ਹੋਣਗੇ ਇਹ ਫਾਇਦੇ

Facebook Launched new safety feature for Indian Users

ਫੇਸਬੁੱਕ ਨੇ ਭਾਰਤੀ ਯੂਜ਼ਰਸ ਲਈ ਇੱਕ ਨਵਾਂ ਸੇਫਟੀ ਫ਼ੀਚਰ ਲਾਂਚ ਕੀਤਾ ਹੈ। ਇਸਦੇ ਤਹਿਤ, ਫੇਸਬੁੱਕ ਯੂਜ਼ਰਸ ਆਪਣੀ ਪ੍ਰੋਫਾਈਲ ਨੂੰ ਲਾਕ ਕਰ ਸਕਦੇ ਹਨ। ਫੇਸਬੁੱਕ ਨੇ ਕਿਹਾ ਹੈ ਕਿ ਇਹ ਵਿਸ਼ੇਸ਼ਤਾ ਭਾਰਤੀ ਲੋਕਾਂ ਅਤੇ ਖ਼ਾਸਕਰ ਉਨ੍ਹਾਂ ਔਰਤਾਂ ਲਈ ਹੈ ਜੋ ਫੇਸਬੁੱਕ ਐਕਸਪੀਰੀਅੰਸ ਉੱਤੇ ਵਧੇਰੇ ਕੰਟਰੋਲ ਚਾਹੁੰਦੀਆਂ ਹਨ।

ਫੇਸਬੁੱਕ ਇੰਡੀਆ ਪਬਲਿਕ ਪਾਲਿਸੀ ਡਾਇਰੈਕਟਰ ਨੇ ਕਿਹਾ ਹੈ, ‘ਅਸੀਂ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੁਰੱਖਿਅਤ ਪਲੇਟਫਾਰਮ ਮੁਹੱਈਆ ਕਰਾਉਣ ਲਈ ਵਚਨਬੱਧ ਹਾਂ। ਅਸੀਂ ਭਾਰਤ ਦੇ ਲੋਕਾਂ ਦੀਆਂ ਚਿੰਤਾਵਾਂ ਤੋਂ ਜਾਣੂ ਹਾਂ, ਖ਼ਾਸਕਰ ਔਰਤਾਂ ਦੀ ਜੋ ਕਿ ਪ੍ਰੋਫਾਈਲ ਪ੍ਰੋਟੈਕਟ ਕਰਨ ਨੂੰ ਲੈਕੇ ਹੈ। ਇਸ ਲਈ ਅੱਜ ਅਸੀਂ ਇਕ ਵਿਸ਼ੇਸ਼ਤਾ ਦੀ ਘੋਸ਼ਣਾ ਕਰ ਰਹੇ ਹਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਨਿੱਜਤਾ ਨੂੰ ਯਕੀਨੀ ਬਣਾਉਣ ਅਤੇ ਔਨਲਾਈਨ ਸੇਫ ਅਤੇ ਸੁਰੱਖਿਅਤ ਰਹਿਣ ਵਿਚ ਸਹਾਇਤਾ ਕਰੇਗੀ’।

Facebook Launched new safety feature for Indian Users

ਪ੍ਰੋਫਾਈਲ ਲੌਕ ਫ਼ੀਚਰ ਦਾ ਕੀ ਲਾਭ ਹੋਵੇਗਾ?

ਫੇਸਬੁੱਕ ਨੇ ਕਿਹਾ ਹੈ ਕਿ ਪ੍ਰੋਫਾਈਲ ਨੂੰ ਲਾਕ ਕਰਕੇ ਬਹੁਤ ਸਾਰੀਆਂ ਮੌਜੂਦਾ ਪ੍ਰਾਈਵੇਸੀ ਸੈਟਿੰਗਜ਼ ਅਪਲਾਈ ਹੋ ਜਾਂਦੀਆਂ ਹਨ ਅਤੇ ਪ੍ਰੋਫਾਈਲ ਵਿੱਚ ਕੁਝ ਨਵੇਂ ਫ਼ੀਚਰ ਵੀ ਪ੍ਰੋਫਾਈਲ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : INSTAGRAM ਵਿੱਚ ਆਏ ਨਵੇਂ ਫੀਚਰ, YOUTUBE ਵਰਗਾ ਇਕ ਖ਼ਾਸ ਫੀਚਰ ਵੀ ਆਇਆ

ਫੇਸਬੁੱਕ ਪ੍ਰੋਫਾਈਲ ਨੂੰ ਲਾਕ ਕਰਨ ਨਾਲ, ਉਹ ਜਿਹੜੇ ਤੁਹਾਡੀ ਫਰੈਂਡ ਲਿਸਟ ਵਿੱਚ ਨਹੀਂ ਹਨ ਉਹ ਯੂਜ਼ਰਸ ਦੀ ਪ੍ਰੋਫਾਈਲ ਫੋਟੋ ਨੂੰ ਜ਼ੂਮ ਨਹੀਂ ਕਰ ਸਕਣਗੇ, ਇਸ ਨੂੰ ਸਾਂਝਾ ਨਹੀਂ ਕਰ ਸਕਣਗੇ ਅਤੇ ਨਾ ਹੀ ਉਹ ਫੁਲ ਸਾਈਜ਼ ਕਵਰ ਜਾਂ ਪ੍ਰੋਫਾਈਲ ਫੋਟੋ ਨੂੰ ਡਾਊਨਲੋਡ ਕਰਨ ਦੇ ਯੋਗ ਹੋਣਗੇ।

ਇਸ ਤੋਂ ਇਲਾਵਾ ਜਿਹੜੇ ਫੇਸਬੁੱਕ ਫਰੈਂਡ ਨਹੀਂ ਹਨ, ਉਹ ਟਾਈਮਲਾਈਨ ‘ਤੇ ਕਿਸੇ ਵੀ ਕਿਸਮ ਦੀ ਨਵੀਂ ਜਾਂ ਪੁਰਾਣੀ ਦੀ ਕੋਈ ਫੋਟੋ ਅਤੇ ਪੋਸਟ ਨਹੀਂ ਵੇਖ ਸਕਣਗੇ। ਪ੍ਰੋਫਾਈਲ ਨੂੰ ਲੋਕ ਕਰੇ ਜਾਣ ਤੇ ਯੂਜ਼ਰਸ ਦੇ ਪ੍ਰੋਫਾਈਲ ਪੇਜ ਤੇ ਇੱਕ ਇੰਡੀਕੇਟਰ ਦਿਖਾਇਆ ਜਾਵੇਗਾ ਜਿਸ ਨਾਲ ਇਹ ਪਤਾ ਚਲੇਗਾ ਕਿ ਇਹ ਪ੍ਰੋਫਾਈਲ ਲੌਕ ਹੈ।

Facebook Launched new safety feature for Indian Users

ਫੇਸਬੁੱਕ ਐਪ ਵਿਚ ਆਪਣੀ ਪ੍ਰੋਫਾਈਲ ‘ਤੇ ਜਾਓ, ਨਾਮ ਦੇ ਕੋਲ ਤਿੰਨ ਬਿੰਦੀਆਂ ਹੋਣਗੀਆਂ ਉਥੇ ਟੈਪ ਕਰਨ ਹੈ। ਪ੍ਰੋਫਾਈਲ ਸੈਟਿੰਗਜ਼ ਦੀ ਲਿਸਟ ਵਿੱਚ Lock Profile ਦਾ ਵਿਕਲਪ ਦਿਖਾਈ ਦੇਵੇਗਾ। ਲਾਕ ਪ੍ਰੋਫਾਈਲ ਤੇ ਟੈਪ ਕਰੋ ਅਤੇ ਕਨਫਰਮ ਕਰੋ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ