ਟੀਵੀ ਦੇਖਣਾ ਹੋਏਗਾ ਸਸਤਾ, ਇੱਕ ਫਰਵਰੀ ਤੋਂ ਨਵੇਂ ਡੀਟੀਐਚ ਨਿਯਮ ਲਾਗੂ

TRAI new rules

ਇੱਕ ਫਰਵਰੀ ਤੋਂ ਤੁਹਾਡੇ ਟੀਵੀ ਦਾ ਕੇਬਲ ਤੇ ਡੀਟੀਐਚ ਬਿੱਲ ਬਦਲਣ ਵਾਲਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਨਵੇਂ ਡੀਟੀਐਚ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ ਜੋ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ। ਨਵੇਂ ਨਿਯਮਾਂ ਦਾ ਮਤਲਬ ਹੈ ਕਿ ਹਰ ਚੈਨਲ ਦਾ ਨਵਾਂ ਰੇਟ ਹੋਵੇਗਾ।

ਇਸ ‘ਚ ਜਿਨ੍ਹਾਂ ਡੀਟੀਐਚ ਆਪਰੇਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਹ ਟਾਟਾ ਸਕਾਈ, ਏਅਰਟੈਲ, ਡਿਸ਼ ਟੀਵੀ, ਹੈਥਵੇ ਤੇ ਹੋਰ ਬਾਕੀ ਕੰਪਨੀਆਂ ਸ਼ਾਮਲ ਹਨ। ਹੁਣ ਤੁਹਾਨੂੰ ਦੱਸਦੇ ਤੁਹਾਡੇ ਜ਼ਹਿਨ ‘ਚ ਆ ਰਹੇ ਹਰ ਸਵਾਲ ਦਾ ਜਵਾਬ, ਜਿਵੇਂ ਕਿ ਫਰੀ ਚੈਨਲ ਤੇ ਪੈਡ ਚੈਨਲਾਂ ਬਾਰੇ।

  1. ਦੇਸ਼ ‘ਚ ਕੁੱਲ 800 ਚੈਨਲ ਹਨ ਜਿਨ੍ਹਾਂ ‘ਚ 550 ਚੈਨਲ ਬਿਲਕੁਲ ਮੁਫਤ ਹਨ। ਜਿਵੇਂ ਕਿ ਸਾਡਾ ‘ਏਬੀਪੀ ਹਿੰਦੀ ਨਿਊਜ਼‘ ਚੈਨਲ। ‘ਏਬੀਪੀ ਨਿਊਜ਼‘ ਦੇਖਣ ਲਈ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ।
  2. ਆਪਣੀ ਪਸੰਦ ਦਾ ਚੈਨਲ ਚੁਣਨ ਲਈ ਤੁਹਾਨੂੰ ਡੀਟੀਐਚ ਦੇ ਆਪਰੇਟਰ ਨੂੰ ਮਹਿਜ਼ 130 ਰੁਪਏ ਦੇਣੇ ਹਨ ਜਿਸ ‘ਚ ਤੁਸੀਂ 100 ਚੈਨਲ ਫਰੀ ਦੇਖ ਪਾਓਗੇ।
  3. ਇਹ 100 ਚੈਨਲ ਫਰੀ ਹੋਣਗੇ ਤੇ ਬਾਕੀ ਦੂਜੇ ਚੈਨਲ ਦੇਖਣ ਲਈ ਤੁਹਾਨੂੰ ਪੈਸੇ ਦੇਣੇ ਪੈਣਗੇ।
  4. ਪਹਿਲਾਂ ਹੁੰਦਾ ਸੀ ਕਿ ਤੁਹਾਨੂੰ ਇੱਕ ਚੈਨਲ ਦੇਖਣ ਲਈ 60 ਰੁਪਏ ਤੱਕ ਦੇਣੇ ਪੈਂਦੇ ਸੀ ਪਰ ਹੁਣ ਨਵੇਂ ਨਿਯਮ ਨਾਲ ਤੁਸੀਂ ਇੱਕ ਚੈਨਲ ਦੇ 19 ਰੁਪਏ ਜਾਂ ਇਸ ਤੋਂ ਵੀ ਘੱਟ ਕੀਮਤ ਦੇਵੋਗੇ।
  5. ਅਜਿਹਾ ਨਹੀਂ ਹੈ ਕਿ ਜੇਕਰ ਤੁਸੀਂ ਚੈਨਲ ਨਹੀਂ ਚੁਣੇ ਤਾਂ ਤੁਹਾਡਾ ਟੀਵੀ ਬੰਦ ਹੋ ਜਾਵੇਗਾ। ਸਗੋਂ ਇਸ ਤੋਂ ਬਾਅਦ ਤੁਹਾਡੇ ਟੀਵੀ ‘ਤੇ ਏਅਰ ਟੂ ਫਰੀ ਚੈਨਲ ਹੀ ਚੱਲਣਗੇ।
  6. ਜਿੱਥੇ ਤੁਹਾਨੂੰ 100 ਚੈਨਲ 130 ਰੁਪਏ ‘ਚ ਮਿਲ ਰਹੇ ਹਨ, ਉੱਥੇ ਹੀ 150 ਚੈਨਲ ਦੇਖਣ ਲਈ 25 ਰੁਪਏ ਵਧ ਦੇ ਸਕਦੇ ਹੋ।
  7. ਆਪਣੀ ਮਰਜ਼ੀ ਦੇ ਚੈਨਲ ਚੁਣਨ ਲਈ 31 ਜਨਵਰੀ ਤਕ ਦੀ ਆਖਰੀ ਤਾਰੀਖ ਹੈ। ਇਸ ਲਈ ਆਪਣੇ ਡੀਟੀਐਚ ਆਪਰੇਟਰ ਨੂੰ ਕਹਿ ਸਕਦੇ ਹੋ।
  8. ਚੈਨਲਾਂ ਦੀ ਕੀਮਤਾਂ ਦੀ ਲਿਸਟ ਤੁਸੀਂ ਟਰਾਈ ਦੀ ਆਫੀਸ਼ੀਅਲ ਸਾਈਟ ‘ਤੇ ਜਾ ਕੇ ਦੇਖ ਸਕਦੇ ਹੋ।

Source: AbpSanjha