BigBasket ਦਾ ਡਾਟਾ ਹੈਕ, ਦੋ ਕਰੋੜ ਗਾਹਕਾਂ ਦੀ ਡਿਟੇਲ ਸੇਲ ‘ਤੇ

BigBasket data hack Detail of 2 crore customers on sale

ਈ-ਕਾਮਰਸ ਗਰੋਸਰੀ ਕੰਪਨੀ ਬਿਗਬਾਸਕੇਟ ਦੇ ਲਗਭਗ 2 ਕਰੋੜ ਯੂਜ਼ਰਸ ਨੇ ਡਾਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਵੱਲੋਂ ਬੈਂਗਲੁਰੂ ਵਿੱਚ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਾਈਬਰ ਸੈੱਲ ਟੀਮ ਸਾਈਬਰ ਮਾਹਰ ਦੇ ਦਾਅਵਿਆਂ ਦੀ ਜਾਂਚ ਕਰ ਰਹੀ ਹੈ।

ਨਿਊਜ਼ ਏਜੰਸੀ ਪੀ ਟੀ ਆਈ ਦੇ ਅਨੁਸਾਰ ਸਾਈਬਰ ਇੰਟੈਲੀਜੈਂਸ ਕੰਪਨੀ ਸਾਬਇੱਲ ਦਾ ਕਹਿਣਾ ਹੈ ਕਿ ਡਾਟਾ ਉਲੰਘਣਾ ਨੇ ਬਿਗਬਾਸਕੇਟ ਦੇ ਲਗਭਗ 2 ਕਰੋੜ ਯੂਜ਼ਰਸ ਦੇ ਵੇਰਵੇ ਲੀਕ ਕਰ ਦਿੱਤੇ ਹਨ। ਡਾਰਕ ਵੈੱਬ ਦੀ ਨਿਯਮਿਤ ਨਿਗਰਾਨੀ ਦੌਰਾਨ, ਸਾਬਇੱਲ ਦੀ ਖੋਜ ਟੀਮ ਨੇ ਪਾਇਆ ਕਿ ਸਾਈਬਰ ਅਪਰਾਧ ਬਾਜ਼ਾਰ ਵਿੱਚ ਬਿਗਬਾਸਕੇਟ ਦਾ ਡਾਟਾਬੇਸ $40,000 ਵਿੱਚ ਵੇਚਿਆ ਜਾ ਰਿਹਾ ਸੀ। SQL ਫਾਇਲ ਦਾ ਸਾਈਜ਼ ਲਗਭਗ 15 GB ਹੈ।

ਇਸ ਡੇਟਾ ਵਿੱਚ ਨਾਮ, ਈਮੇਲ ਆਈਡੀ, ਪਾਸਵਰਡ ਹੈਸ਼ੇਜ਼ , ਨੰਬਰ (ਮੋਬਾਈਲ ਅਤੇ ਫ਼ੋਨ), ਪਤਾ, ਜਨਮ ਮਿਤੀ, ਸਥਾਨ ਅਤੇ IP ਸ਼ਾਮਲ ਹੈ। ਸਾਬਇੱਲ ਨੇ ਪਾਸਵਰਡ ਦਾ ਵੀ ਜ਼ਿਕਰ ਕੀਤਾ ਹੈ, ਕੰਪਨੀ ਵਨ ਟਾਈਮ ਪਾਸਵਰਡ ਵਰਤਦੀ ਹੈ ਜੋ ਹਰ ਵਾਰ ਲੌਗਇਨ ਕਰਨ ਲਈ ਬਦਲਦਾ ਹੈ। ਸਾਬਇੱਲ ਦਾ ਦਾਅਵਾ ਹੈ ਕਿ 30 ਅਕਤੂਬਰ, 2020 ਨੂੰ ਚੋਰੀ ਹੋਈ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ