TikTok Banned in India: ਭਾਰਤ ਨੇ ਚੀਨ ਖਿਲਾਫ਼ ਚੁੱਕਿਆ ਖਾਸ ਕਦਮ, ਭਾਰਤ ਵਿੱਚ 59 ਚੀਨੀ ਐਪਸ ਨੂੰ ਕੀਤਾ ਬੈਨ

59-chinese-apps-banned-government-of-india
TikTok Banned in India: ਲੱਦਾਖ ਵਿਚ ਭਾਰਤ-ਚੀਨ ਵਿਚਾਰੇ ਜਾਰੀ ਤਣਾਅਪੂਰਨ ਸਥਿਤੀ ਦਰਮਿਆਨ ਭਾਰਤ ਸਰਕਾਰ ਨੇ ਬੀਤੇ ਦਿਨ ਚੀਨੀ ਮੋਬਾਇਲ ਐਪ‍ਸ ‘ਤੇ ਵੱਡੀ ਕਾਰਵਾਈ ਕਰਦੇ ਹੋਏ ਪਾਬੰਦੀ ਲਗਾ ਕੇ ਕੂਟਨੀਤੀ ਦਾ ਇਕ ਨਵਾਂ ਪਾਸ ਸੁੱਟਿਆ ਹੈ। ਹਾਲਾਂਕਿ ਇਨ੍ਹਾਂ ਐਪ‍ਸ ਨਾਲ ਮਿਲਦੇ-ਜੁਲਦੇ ਫੀਚਰਸ ਵਾਲੇ ਐਪ ਦੀ ਕਮੀ ਨਹੀਂ,ਇਸ ਲਈ ਭਾਰਤ ਨੂੰ ਨੁਕਸਾਨ ਨਹੀਂ ਹੈ ਪਰ ਚੀਨ ਲਈ ਭਾਰਤ ਦਾ ਐਪ ਮਾਰਕਿਟ ਨਾ ਸਿਰਫ ਬਹੁਤ ਵੱਡਾ ਸੀ, ਸਗੋਂ ਉਹ ਵੱਧ ਵੀ ਰਿਹਾ ਸੀ। ਚੀਨੀ ਦੇ ਕਾਰੋਬਾਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਹ ਇਕ ਵੱਡਾ ਫੈਸਲਾ ਹੈ। ਇਨ੍ਹਾਂ ਐਪ‍ਸ ਨੂੰ ਹੁਣ ਭਾਰਤ ਵਿਚ ਡਾਊਨਲੋਡ ਅਤੇ ਇਸ‍ਤੇਮਾਲ ਨਹੀਂ ਕੀਤਾ ਜਾ ਸਕੇਗਾ। ਇਹ ਫੈਸਲਾ ਚੀਨੀ ਕਾਰੋਬਾਰੀਆਂ ਅਤੇ ਚੀਨ ਲਈ ਭਾਰਤ ਵੱਲੋਂ ਇਕ ਅਹਿਮ ਸੰਦੇਸ਼ ਹੈ।

ਇਹ ਵੀ ਪੜ੍ਹੋ: Corona in India: Corona ਦੇ ਕਹਿਰ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਚੁੱਕਿਆ ਵੱਡਾ ਕਦਮ, 12 ਅਗਸਤ ਤੱਕ ਰੇਲ ਸੇਵਾ ਬੰਦ

ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਹੈ, ਜਿੱਥੇ ਇੰਟਰਨੈਟ ਦੇ ਮੁੱਲ ਦੁਨੀਆ ਵਿਚ ਸਭ ਤੋਂ ਘੱਟ ਹਨ। ਇੱਥੇ 80 ਕਰੋੜ ਤੋਂ ਜ਼ਿਆਦਾ ਉਪਭੋਗਤਾ ਹਨ। ਇਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਸ‍ਮਾਰਟਫੋਨ ਯੂਜ਼ਰਸ 25 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਹਨ। 59 ਚੀਨੀ ਐਪ‍ਸ ਨੂੰ ਬੰਦ ਕਰਕੇ ਭਾਰਤ ਨੇ ਨਾ ਸਿਰਫ ਆਪਣੇ ਇਰਾਦੇ ਸਾਫ਼ ਕੀਤੇ ਹਨ, ਸਗੋਂ ਚੀਨ ਨੂੰ ਸਾਫ਼ ਸੰਦੇਸ਼ ਦਿੱਤਾ ਹੈ। ਟਿਕ-ਟਾਕ ਭਾਰਤ ਵਿਚ ਸਭ ਤੋਂ ਜਿ‍ਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪ ਹੈ। ਇਸ ਦੇ 12 ਕਰੋੜ ਤੋਂ ਵੀ ਜ਼ਿਆਦਾ ਐਕਟਿਵ ਯੂਜ਼ਰਸ ਸਨ। ਟਿਕਟਾਕ ‘ਤੇ ਮੌਜੂਦ 30 ਫ਼ੀਸਦੀ ਵੀਡੀਓਜ਼ ਭਾਰਤੀ ਯੂਜ਼ਰਸ ਬਣਾਉਂਦੇ ਹਨ। ਭਾਰਤ ਨੇ ਪਾਬੰਦੀ ਲਗਾ ਕੇ ਇਨ੍ਹਾਂ ਚੀਨੀ ਐਪ‍ਸ ਲਈ ਇਕ ਬਹੁਤ ਵੱਡੀ ਮਾਰਕਿਟ ਦੇ ਦਰਵਾਜੇ ਬੰਦ ਕਰ ਦਿੱਤੇ ਹਨ। ਟਿਕਟਾਕ ਦੇ ਇਲਾਵਾ ਜਿਨ੍ਹਾਂ ਹੋਰ ਪ੍ਰਸਿੱਧ ਐਪਸ ‘ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿਚ ਸ਼ੇਅਰਇਟ, ਹੈਲੋ, ਯੂ.ਯੀ. ਬ੍ਰਾਊਜ਼ਰ, ਲਾਇਕੀ ਅਤੇ ਵੀਚੈਟ ਸਮੇਤ ਕੁੱਲ 59 ਐਪ ਸ਼ਾਮਲ ਹਨ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ