ਹਰ ਇੱਕ ਬੱਚੇ ਦਾ ਆਪਣੇ Teacher ਨਾਲ ਗੂੜ੍ਹਾ ਸੰਬੰਧ ਹੁੰਦਾ ਹੈ। ਸਾਡੇ ਮਾਤਾ-ਪਿਤਾ ਤੋਂ ਬਾਅਦ ਟੀਚਰ ਹੀ ਸਾਡੀ ਦੇਖਭਾਲ ਕਰਦਾ ਹੈ। Teacher ਹੀ ਇੱਕ ਅਜਿਹਾ ਸ਼ਖਸ ਹੁੰਦਾ ਹੈ, ਜੋ ਤੁਹਾਡੀ ਸਫਲਤਾ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਅਤੇ ਖੁਦ ਵੀ ਸਾਡੇ ਨਾਲ ਸੱਤਵੇਂ ਅਸਮਾਨ ’ਚ ਉੱਡਣ ਲੱਗਦਾ ਹੈ। Teacher ਹੀ ਸਾਨੂੰ ਸਾਡੀ ਜ਼ਿੰਦਗੀ ਜੀਉਣ ਦਾ ਸਲੀਕਾ ਦੱਸਦੇ ਹਨ ਅਤੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਨਾਲ ਲੜਨ ਲਈ ਸਾਨੂ ਤਿਆਰ ਕਰਦੇ ਹਨ।
ਜ਼ਰੂਰ ਪੜ੍ਹੋ: ਹਵਾ ਦੇ ਪ੍ਰਦੂਸ਼ਣ ਨਾਲ ਦਿਲ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ ਲੋਕ
ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਅਜਿਹਾ ਹੈ, ਜੋ ਸਾਲਾਂ ਤੋਂ ਚਲਦਾ ਆ ਰਿਹਾ ਹੈ। ਬਾਲੀਵੁੱਡ ਵਿੱਚ ਵੀ ਕੁੱਝ ਫ਼ਿਲਮਾਂ ਇਸ ਖ਼ੂਬਸੂਰਤ ਰਿਸ਼ਤੇ ਨੂੰ ਪੇਸ਼ ਕਰਦੀਆਂ ਹਨ। ਹਰ ਸਾਲ 5 ਸਤੰਬਰ ਨੂੰ ਦੇਸ਼ ਭਰ ’ਚ Teachers-day ਮਨਾਇਆ ਜਾਂਦਾ ਹੈ। ਹੁਣ ਤੁਹਾਨੂੰ ਬਾਲੀਵੁੱਡ ਦੀਆਂ ਉਹਨਾਂ ਫ਼ਿਲਮਾਂ ਬਾਰੇ ਦੱਸਦੇ ਹਾਂ ਜੋ ਇਸ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕਰਦੀਆਂ ਹਨ।
‘3 ਇਡੀਅਟਸ’
ਇਹ ਫਿਲਮ ਇੱਕ ਅਜਿਹੇ ਵਿਦਿਆਰਥੀ ਦੀ ਕਹਾਣੀ ਨੂੰ ਦਰਸਾਉਂਦੀ ਹੈ ਜਿਸ ਦੇ ਕੋਲ ਕੋਈ ਵੀ ਸਹੂਲਤ ਨਾ ਹੁੰਦੇ ਹੋਏ ਵੀ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਕਾਮਯਾਬ ਇਨਸਾਨ ਦੇ ਨਾਲ-ਨਾਲ ਇਕ ਬਹੁਤ ਵੱਡਾ ਸਾਇੰਟਿਸਟ ਬਣ ਜਾਂਦਾ ਹੈ। ਫਿਲਮ ਦੀ ਕਹਾਣੀ ਨੇ ਕਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ।
‘ਹਿੱਚਕੀ’
ਇਸ ਫਿਲਮ ਦੇ ਵਿੱਚ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਨੀ ਦਿਖਾਇਆ ਗਿਆ ਹੈ। ਇਸ ਫ਼ਿਲਮ ਇੱਕ ਅਜਿਹੇ Teacher ਦੇ ਬਾਰੇ ਵਿਚ ਹੈ, ਜੋ ਆਪਣੀ ਹੀ ਗੰਭੀਰ ਪ੍ਰੇਸ਼ਾਨੀ ਨਾਲ ਲੜਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਉਸ ਮੁਕਾਮ ’ਤੇ ਲੈ ਆਉਂਦੀ ਹੈ, ਜਿੱਥੇ ਦੁਨੀਆ ਉਨ੍ਹਾਂ ਨੂੰ ਸਲਾਮ ਕਰਦੀ ਹੈ।
‘ਤਾਰੇ ਜ਼ਮੀਨ ਪਰ’
ਇਸ ਫਿਲਮ ਵਿੱਚ ਆਮਿਰ ਖਾਨ ਨੇ ਸਕੂਲਾਂ ‘ਚ ਬੱਚਿਆਂ ‘ਤੇ ਵਧਦੇ ਪੜਾਈ ਦੇ ਦਬਾਅ ਕਾਰਨ ਨੰਨ੍ਹੇ ਬੱਚਿਆਂ ਲਈ ਖੜ੍ਹੀਆਂ ਵੱਡੀਆਂ ਪਰੇਸ਼ਾਨੀਆਂ ਨੂੰ ਪੇਸ਼ ਕੀਤਾ ਹੈ।