ਤਰਨਤਾਰਨ ਦੇ ਵਿੱਚ ਮੰਧਬੁੱਧੀ ਨੂੰ ਬਣਾਇਆ ਜ਼ਬਰ ਜਨਾਹ ਦਾ ਸ਼ਿਕਾਰ

tarntaran-rape-case

ਪੰਜਾਬ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਜ਼ਬਰ ਜਨਾਹ ਕਰਨ ਦਾ ਇੱਕ ਹੋਰ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਧੀ ਦਰਜਨ ਨੌਜਵਾਨਾਂ ਨੇ ਇੱਕ ਮੰਧਬੁੱਧੀ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਹਨਾਂ ਸਾਰੇ ਨੌਜਵਾਨਾਂ ਦੇ ਖਿਲ਼ਾਫ ਤਰਨਤਾਰਨ ਪੁਲਿਸ ਜਬਰ-ਜ਼ਨਾਹ ਦਾ ਸ਼ਿਕਾਰ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦਾ ਕਹਿਣਾ ਹੈ ਜੋ ਬਿਆਨ ਪੁਲਿਸ ਨੂੰ ਦਰਜ ਕਰਵਾਏ ਗਏ ਹਨ ਉਸ ਵਿੱਚ ਇੱਕ ਔਰਤ ਦਾ ਕਹਿਣਾ ਹੈ ਕਿ ਉਸ ਦੀ ਲੜਕੀ (20 ਸਾਲ) ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਘਰ ‘ਚ ਹੀ ਰਹਿੰਦੀ ਹੈ। ਉਸਦੇ ਪਿੰਡ ਦੇ 3 ਨੌਜਵਾਨ ਅਤੇ ਓਹਨਾ ਦੇ ਸਾਥੀਆਂ ਨੇ ਮਿਲ ਕੇ ਉਸ ਦੀ ਲੜਕੀ ਨੂੰ ਕਥਿਤ ਤੌਰ ‘ਤੇ ਨਸ਼ੇ ਵਾਲੀ ਵਸਤੂ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਦੇ ਰਹੇ। ਇਹ ਨੌਜਵਾਨ ਲਗਾਤਾਰ 4 ਮਹੀਨੇ ਤੱਕ ਉਸ ਦੀ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ।

ਜ਼ਰੂਰ ਪੜ੍ਹੋ: ਮੋਗਾ-ਬਰਨਾਲਾ ਰੋਡ ਤੇ ਬਲੈਰੋ ਗੱਡੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌਤ 5 ਜ਼ਖਮੀ

ਜਦੋਂ ਉਸ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਕੇਸ ਸੰਬਧੀ ਥਾਣਾ ਮੁਖੀ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਕਰਨ ਉਪਰੰਤ ਗੁਰਸੇਵਕ ਸਿੰਘ ਉਰਫ ਸ਼ਿਵਜੀ ਪੁੱਤਰ ਮੀਤਾ, ਬੂਟਾ ਸਿੰਘ ਪੁੱਤਰ ਜੀਤਾ ਸਿੰਘ, ਮਨਦੀਪ ਸਿੰਘ ਪੁੱਤਰ ਸੂਬਾ ਸਿੰਘ ਵਾਸੀਆਨ ਸ਼ਾਹਬਾਜ਼ਪੁਰ ਅਤੇ ਅਕਾਸ਼ ਸਿੰਘ ਪੁੱਤਰ ਗਿਆਨ ਸਿੰਘ, ਸਾਜਨ ਸਿੰਘ ਪੁੱਤਰ ਭਜਨ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਆਨ ਖੱਬੇ ਰਾਜਪੂਤਾਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਥਾਣਾ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਐੱਸ. ਪੀ. ਹੈੱਡਕੁਆਰਟਰ ਸਾਹਿਬ ਵੱਲੋਂ ਕਰਨ ਉਪਰੰਤ ਗੁਰਸੇਵਕ ਸਿੰਘ ਉਰਫ ਸ਼ਿਵਜੀ ਪੁੱਤਰ ਮੀਤਾ, ਬੂਟਾ ਸਿੰਘ ਪੁੱਤਰ ਜੀਤਾ ਸਿੰਘ, ਮਨਦੀਪ ਸਿੰਘ ਪੁੱਤਰ ਸੂਬਾ ਸਿੰਘ ਵਾਸੀਆਨ ਸ਼ਾਹਬਾਜ਼ਪੁਰ ਅਤੇ ਅਕਾਸ਼ ਸਿੰਘ ਪੁੱਤਰ ਗਿਆਨ ਸਿੰਘ, ਸਾਜਨ ਸਿੰਘ ਪੁੱਤਰ ਭਜਨ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਆਨ ਖੱਬੇ ਰਾਜਪੂਤਾਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।