ਸੰਨੀ ਦਿਓਲ ਨੇ ਤੋੜਿਆ ਗੁਰਦਾਸਪੁਰੀਆਂ ਦਾ ਦਿਲ

Sunny Deol

ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਦੀ ਸੀਟ ਤੇ ਜਿੱਤਣ ਵਾਲੇ ਸੰਨੀ ਦਿਓਲ ਨੇ ਗੁਰਦਾਸਪੁਰੀਆਂ ਦਾ ਦਿਲ ਤੋੜ ਦਿੱਤਾ। ਉਹ ਸ਼ਿਮਲੇ ਛੁੱਟੀਆਂ ਕੱਟਣ ਤੋਂ ਬਾਅਦ ਗੁਰਦਾਸਪੁਰ ਦੇ ਲੋਕਾਂ ਦਾ ਧੰਨਵਾਦ ਕਰਨ ਪਹੁੰਚੇ ਪਰ ਉਹ ਲੋਕਾਂ ਨੂੰ ਬਿਨਾਂ ਮਿਲੇ ਹੀ ਵਾਪਿਸ ਚਲੇ ਗਏ। ਲੋਕਾਂ ਨੂੰ ਇਹ ਆਸ ਸੀ ਕਿ ਉਹ ਪਹਿਲਾਂ ਵਾਂਗ ਰੋਡ ਸ਼ੋਅ ਕਰਨਗੇ। ਪਰ ਜਿਆਦਾ ਗਰਮੀ ਹੋਣ ਕਰਕੇ ਉਹਨਾਂ ਨੇ ਆਪਣੇ ਬੀਜੇਪੀ ਵਰਕਰਾਂ ਨਾਲ ਮੀਟਿੰਗ ਕਰਕੇ ਕੰਮ ਨਿਬੇੜ ਦਿੱਤਾ।

ਸੰਨੀ ਦਿਓਲ ਸ਼ਨੀਵਾਰ ਨੂੰ ਗੁਰਦਾਸਪੁਰ ਪਹੁੰਚੇ ਸੀ ਅਤੇ ਅਗਲੇ ਦਿਨ ਐਤਵਾਰ ਸ਼ਾਮ ਨੂੰ ਉਹ ਦਿੱਲੀ ਰਵਾਨਾ ਹੋ ਗਏ। ਲੋਕ ਸਭਾ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਵੀ ਸੰਨੀ ਦਿਓਲ ਮੀਡੀਆ ਤੋਂ ਦੂਰ ਰਹੇ। ਉਹਨਾਂ ਨੇ ਪੱਤਰਕਾਰਾਂ ਨਾਲ ਕੋਈ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ। ਪੱਤਰਕਾਰਾਂ ਨੂੰ ਇਹ ਆਸ ਸੀ ਕਿ ਉਹ ਜਿੱਤਣ ਤੋਂ ਬਾਅਦ ਸਾਡੇ ਨਾਲ ਗੱਲਾਂ ਕਰਨਗੇ ਪਰ ਸੰਨੀ ਦਿਓਲ ਉਹਨਾਂ ਨੂੰ ਕੁਝ ਬੋਲੇ ਅਤੇ ਬਿਨਾ ਮਿਲੇ ਹੀ ਚਲੇ ਗਏ।

ਇਹ ਵੀ ਪੜ੍ਹੋ: ਲੁਧਿਆਣਾ ਦੀਆਂ 3 ਫੈਕਟਰੀਆਂ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

ਦੂਜੇ ਪਾਸੇ ਕਾਂਗਰਸੀ ਲੀਡਰਾਂ ਵੱਲੋਂ ਲਗਾਤਾਰ ਸੰਨੀ ਦਿਓਲ ਦੇ ਇਸ ਰਵੱਈਏ ਨੂੰ ਲੈ ਕੇ ਕਈ ਸਵਾਲ ਉਠਾਏ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੂੰ ਲੋਕਾਂ ਵਿੱਚ ਵਿਚਰਨਾ ਚਾਹੀਦਾ ਹੈ। ਕਾਂਗਰਸੀ ਲੀਡਰਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਭਾਵੇਂ ਚੋਣ ਹਾਰ ਗਏ ਹਨ ਪਰ ਉਹਨਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਵੋਟਾਂ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਸੀ। ਦੂਜੇ ਪਾਸੇ ਸੰਨੀ ਦਿਓਲ ਜਿੱਤ ਕੇ ਵੀ ਲੋਕਾਂ ਨੂੰ ਮਿਲਣ ਵੀ ਨਹੀਂ ਆਏ।