ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਗੰਨੇ

ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪੰਜਾਬ ਦੇ ਕੀਤੇ ਗਏ ਐਲਾਨ ਦੇ ਅਨੁਸਾਰ 10 ਨਵੰਬਰ ਤੋਂ ਸਹਿਕਾਰੀ ਖੰਡ ਮਿੱਲਾਂ ਦੇ ਵਿੱਚ ਗੰਨਾ ਪੀੜਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਗੰਨੇ ਦੇ ਪਿੜਾਈ ਸੀਜ਼ਨ 2019-20 ਦੌਰਾਨ ਗੰਨੇ ਦੀ ਪਿੜਾਈ ਨੂੰ ਸਮੇ ਸਿਰ ਯਕੀਨੀ ਬਣਾਉਣ ਦੇ ਲਈ ਸਹਿਕਾਰੀ ਖੰਡ ਮਿੱਲਾਂ ਦੇ ਜਨਰਲ ਮੈਨੇਜਰਾਂ ਨੂੰ ਹਦਾਇਤਾਂ ਦਿੱਤੀਆਂ ਹਨ।

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਗੰਨੇ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਲਾਂਟ ਅਤੇ ਮਸ਼ੀਨਰੀ ਦੇ ਟਰਾਇਲ 1 ਨਵੰਬਰ ਤਕ ਮੁਕੰਮਲ ਕਰ ਲਏ ਜਾਣ ਅਤੇ 10 ਨਵੰਬਰ 2019 ਤਕ ਹਰੇਕ ਸਹਿਕਾਰੀ ਖੰਡ ਮਿੱਲ ਪਿੜਾਈ ਸ਼ੂਰੁ ਕਰਨ ਲਈ ਤਿਆਰ ਹੋਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਗੰਨੇ ਦੀ ਸਪਲਾਈ ਅਤੇ ਕੈਲੰਡਰ ਸਬੰਧੀ ਸਾਰੀ ਕਾਰਵਾਈ ਆਨਲਾਈਨ ਸਿਸਟਮ ਰਾਹੀਂ ਕਰਨ ਲਈ ਕਿਹਾ ਗਿਆ ਹੈ।

ਜ਼ਰੂਰ ਪੜ੍ਹੋ: ਕੈਲੀਫੋਰਨੀਆ ਵਿੱਚ ਜੰਗਲੀ ਝਾੜੀਆਂ ਨੂੰ ਲੱਗੀ ਅੱਗ, 2ਲੱਖ ਪਰਿਵਾਰ ਖ਼ਤਰੇ ‘ਚ

ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਝੋਨੇ ਦੇ ਵਡਾਈ ਪੂਰੇ ਜ਼ੋਰ ਤੇ ਹੈ ਅਤੇ ਇਸ ਤੋਂ ਬਾਅਦ ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ। ਪੰਜਾਬ ਸਰਕਾਰ ਨੇ ਕਣਕ ਦੇ ਬਿਜਾਈ ਤੋਂ ਪਹਿਲਾ ਹੀ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਪਿਛਲੇ ਸਾਲ ਦੇ ਮੁੱਲ 1,840 ਰੁਪਏ ਤੋਂ ਵਧਾ ਕੇ 1,925 ਰੁਪਏੇ ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਯਾਨੀ ਇਸ ਵਾਰ ਕਿਸਾਨਾਂ ਤੋਂ 1,925 ਰੁਪਏ ਪ੍ਰਤੀ ਕੁਇੰਟਲ ‘ਤੇ ਨਵੀਂ ਕਣਕ ਖਰੀਦੀ ਜਾਵੇਗੀ।