ਫਿਲਮ ਦੇਖਣ ਗਏ ਵਿਦਿਆਰਥੀ ਨੇ ਮਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

student committed suicide in wave mall

ਪੰਜਾਬ ਵਿੱਚ ਹੋ ਰਹੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਖ਼ਬਰ ਪੰਜਾਬ ਦੀ ਮੈਨਚੈਸਟਰ ਸਿਟੀ ਕਹੇ ਜਾਣ ਵਾਲੇ ਲੁਧਿਆਣਾ ਸ਼ਹਿਰ ਦੀ ਹੈ। ਜਿਥੇ ਇੱਕ ਵਿਦਿਆਰਥੀ ਨੇ ਵੈਸਟਰਨ ਮਾਲ ( Wave Mall ) ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਇਹ ਕੇਸ ਸਰਾਭਾ ਨਗਰ ਦੇ ਥਾਣੇ ਵਿੱਚ ਦਰਜ ਕੀਤਾ ਗਿਆ ਅਤੇ ਪੁਲਿਸ ਨੇ ਇਸ ਕੇਸ ਦੀ ਕਾਰਵਾਈ ਅੱਗੇ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮਿਰਤਕ ਦੀ ਪਛਾਣ ਨਰਿੰਦਰ ਸਿੰਘ ਨਿਵਾਸੀ ਲਕਸ਼ਮੀ ਨਗਰ ਲੁਧਿਆਣਾ ਵਜੋਂ ਹੋਈ। ਵੀਰਵਾਰ ਰਾਤੀ 11:30 ਵਜੇ ਦੇ ਕਰੀਬ ਘਰੋਂ ਫਿਲਮ ਦੇਖਣ ਦਾ ਬਹਾਨਾ ਲਗਾ ਕੇ ਇਸ ਮਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਕੇਸ ਨੂੰ ਸਰਾਭਾ ਨਗਰ ਦੇ ਥਾਣੇ ਦੀ ਪੁਲਿਸ ਨੇ ਧਾਰਾ 174 ਦੇ ਤਹਿਤ ਦਰਜ ਕਰ ਲਿਆ ਹੈ ਅਤੇ ਮਿਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ

ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਮਸੀਹ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੇ ਬਿਆਨ ਅਨੁਸਾਰ ਮਿਰਤਕ ਨਰਿੰਦਰ ਸਿੰਘ ਖੰਨਾ ਦੇ ਗੁਲਜ਼ਾਰ ਕਾਲਜ ‘ਚ ਪੜ੍ਹਦਾ ਸੀ ਤੇ ਬੀ.ਟੈੱਕ. ਤੀਜਾ ਸਾਲ ਦਾ ਵਿਦਿਆਰਥੀ ਸੀ। ਬੇਟਾ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਪੁਲਿਸ ਮੁਤਾਬਕ ਮ੍ਰਿਤਕ ਨੇ ਫਿਲਮ ਦੇਖੀ ਜਾਂ ਨਹੀਂ ਅਤੇ ਉਸ ਦੇ ਨਾਲ ਕੌਣ ਕੌਣ ਦੋਸਤ ਸਨ, ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ।