ਜਾਪਾਨ ਦੇ ਵਿੱਚ ਹਗੀਬਿਸ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ

storm-in-japan

ਜਾਪਾਨ ਦੇ ਵਿੱਚ ਹਗੀਬਿਸ ਨਾਂ ਦੇ ਤੂਫ਼ਾਨ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ। ਹਗੀਬਿਸ ਤੂਫ਼ਾਨ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 70 ਹੋ ਗਈ ਹੈ। ਤੂਫ਼ਾਨ ਦੇ ਆਉਣ ਤੋਂ ਤੀਜੇ ਦਿਨ ਬਾਅਦ ਵੀ ਰਾਹਤ ਅਤੇ ਬਚਾਅ ਦੇ ਕਾਰਜ ਜਾਰੀ ਰੱਖੇ ਗਏ ਹਨ। ਇਸ ਦੀ ਜਾਣਕਾਰੀ ਰਾਸ਼ਟਰੀ ਪ੍ਰਸਾਰਣ ਕਰਤਾ ਐੱਨ.ਐੱਚ.ਕੇ. ਦੇ ਦੁਆਰਾ ਦਿੱਤੀ ਗਈ ਹੈ।

storm-in-japan

ਜ਼ਰੂਰ ਪੜ੍ਹੋ: ਕੈਪਟਨ ਵੱਲੋਂ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ

ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਆਏ ਇਸ ਤੂਫ਼ਾਨ ਦੇ ਕਾਰਨ ਹਾਲੇ ਤੱਕ ਵੀ 15 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸ਼ਕਤੀਸ਼ਾਲੀ ਤੂਫ਼ਾਨ ਨੂੰ ਦੇਖਦੇ ਹੋਏ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ 1900 ਤੋਂ ਜਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਸ਼ਨੀਵਾਰ ਰਾਤ ਇਸ ਭਿਆਨਕ ਤੂਫਾਨ ਨੇ ਟੋਕੀਓ ਅਤੇ ਨੇੜਲੇ ਦੇ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।