ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਰਿਮਾਂਡ ‘ਤੇ ਲਿਆ

Wrestler-Sushil-Kumar-remanded-by-Delhi-Police

ਛੱਤਰਸਾਲ ਸਟੇਡੀਅਮ ’ਚ ਪਹਿਲਵਾਨ ਸੁਸ਼ੀਲ ਕੁਮਾਰ ਨਾਲ ਝਗੜੇ ਦੇ ਬਾਅਦ ਪਹਿਲਵਾਨ ਸਾਗਰ ਧਨਖੜ ਦੀ ਹਸਪਤਾਲ ’ਚ ਮੌਤ ਹੋ ਗਈ ਸੀ। ਇਸ ਮਾਮਲੇ ’ਚ ਫ਼ਰਾਰ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ 18 ਦਿਨਾਂ ਬਾਅਦ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਅਤੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਦਿੱਲੀ ਪੁਲਿਸ ਨੇ 6 ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ।

ਦਿੱਲੀ ਪੁਲਿਸ ਦੀ ਪਾਲੀਆ ਦੋਵਾਂ ਵਿਅਕਤੀਆਂ ਦੇ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਸੁਣਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਜਦ ਸੁਸ਼ੀਲ ਕੁਮਾਰ ਮੁਸੀਬਤ ਦਾ ਸਾਹ੍ਹਮਨਾ ਕਰ ਰਹੇ ਹਨ। ਉਨ੍ਹਾਂ ਦਾ ਵਿਵਾਦਾ ਨਾਲ ਪੁਰਾਣਾ ਨਾਤਾ ਹੈ।

ਪਹਿਲਾਂ ਵੀ ਸਾਲ 2016 ’ਚ ਰੀਓ ਓਲੰਪਿਕ ਤੋਂ ਪਹਿਲਾਂ 74 ਕਿਲੋ ਵਰਗ ਕੈਟੇਗਰੀ ’ਚ ਪਹਿਲਵਾਨ ਨਰਸਿੰਘ ਯਾਦਵ ਡੋਪਿੰਗ ਮਾਮਲੇ ’ਚ ਫਸੇ ਸਨ। ਨਰਸਿੰਘ ਨੇ ਸੁਸ਼ੀਲ ’ਤੇ ਡੋਪਿੰਗ ’ਚ ਫਸਾਉਣ ਦਾ ਦੋਸ਼ ਲਾਇਆ ਸੀ ਕਿਉਂਕਿ ਇਸ ਵਰਗ ’ਚ ਉਨ੍ਹਾਂ ਨੇ ਸੁਸ਼ੀਲ ਨੂੰ ਹਰਾਇਆ ਸੀ। ਸੁਸ਼ੀਲ ਨੇ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹ ਉਨ੍ਹਾਂ ਦੇ ਛੋਟੇ ਭਰਾ ਵਰਗੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ