ਇੰਗਲੈਂਡ ਨੇ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੁਪਰ 12 ਗਰੁੱਪ 1 ਦੇ ਆਪਣੇ ਮੈਚ ਵਿੱਚ ਮੌਜੂਦਾ ਚੈਂਪੀਅਨ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਜੋਸ ਬਟਲਰ ਦੀ ਨਾਬਾਦ 24 ਦੌੜਾਂ ਦੀ ਮਦਦ ਨਾਲ 56 ਦੌੜਾਂ ਦੇ ਟੀਚੇ ਨੂੰ ਸਿਰਫ਼ 8.2 ਓਵਰਾਂ ਵਿੱਚ ਹੀ ਹਾਸਲ ਕਰ ਲਿਆ।
ਵੈਸਟਇੰਡੀਜ਼ ਲਈ ਅਕੇਲ ਹੋਸਿਨ ਨੇ 24 ਦੌੜਾਂ ਦੇ ਕੇ ਦੋ ਵਿਕਟ ਲਏ ਜਦੋਂ ਕਿ ਰਵੀ ਰਾਮਪਾਲ ਨੇ ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤੇ ਗਏ ਵੈਸਟਇੰਡੀਜ਼ ਨੇ ਸ਼ਨੀਵਾਰ ਨੂੰ ਇੱਥੇ ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ ਦੇ ਸੁਪਰ 12 ਗਰੁੱਪ 1 ਦੇ ਮੈਚ ‘ਚ 14.2 ਓਵਰਾਂ ‘ਚ 55 ਦੌੜਾਂ ‘ਤੇ ਆਲ ਆਊਟ ਹੋ ਗਈ।
ਵੈਸਟਇੰਡੀਜ਼ ਦੀ ਬੱਲੇਬਾਜ਼ੀ ਇੰਗਲੈਂਡ ਦੇ ਸਾਹਮਣੇ ਢਹਿ ਢੇਰੀ ਹੋ ਗਈ ਅਤੇ ਸਿਰਫ ਕ੍ਰਿਸ ਗੇਲ 13 ਦੌੜਾਂ ਦੇ ਨਾਲ ਦੋ ਅੰਕਾਂ ਦੇ ਅੰਕੜੇ ਤੱਕ ਪਹੁੰਚ ਸਕਿਆ। ਆਦਿਲ ਰਾਸ਼ਿਦ ਨੇ 2.2 ਓਵਰਾਂ ਵਿੱਚ 2 ਦੌੜਾਂ ਦੇ ਕੇ 4 ਵਿਕਟਾਂ ਲਾਈਆਂ ਜੋ ਕਿ ਉਸਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ ,ਜਦੋਂ ਕਿ ਮੋਈਨ ਅਲੀ ਅਤੇ ਟਾਈਮਲ ਮਿਲਸ ਨੇ ਦੋ-ਦੋ ਵਿਕਟਾਂ ਲਈਆਂ।
ਵੈਸਟਇੰਡੀਜ਼ ਨੇ ਟੀ 20 ਦੇ ਇਤਿਹਾਸ ਦਾ ਤੀਜਾ ਸਭ ਤੋਂ ਘੱਟ ਸਕੋਰ ਬਣਾਇਆ ।