ਸਨਰਾਈਜ਼ਰਸ ਹੈਦਰਾਬਾਦ ਨੇ ਕੱਲ ਇੱਥੇ ਰਾਜਸਥਾਨ ਰਾਇਲਜ਼ ਤੇ ਸੱਤ ਵਿਕਟਾਂ ਦੀ ਅਸਾਨ ਜਿੱਤ ਨਾਲ ਆਈਪੀਐਲ ਦੇ ਪਲੇਅ ਆਫ ਰਾਹ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ।
ਕਪਤਾਨ ਸੰਜੂ ਸੈਮਸਨ ਨੇ ਰਾਇਲਜ਼ ਲਈ 82 ਦੌੜਾਂ ਦੀ ਪਾਰੀ ਦੀ ਮਦਦ ਨਾਲ ਸਭ ਤੋਂ ਵੱਧ ਦੌੜਾਂ ਬਣਾਈਆਂ ਅਤੇ ਬੱਲੇਬਾਜ਼ੀ ਕਰਨ ਤੋਂ ਬਾਅਦ ਆਪਣੀ ਟੀਮ ਨੂੰ 164/5 ‘ਤੇ ਪਹੁੰਚਾ ਦਿੱਤਾ।
ਸਿਧਾਰਥ ਕੌਲ ਨੇ ਦੋ ਬੱਲੇਬਾਜ਼ਾਂ ਨੂੰ ਆਊਟ ਕੀਤਾ ਜਦੋਂ ਕਿ ਭੁਵਨੇਸ਼ਵਰ ਕੁਮਾਰ, ਸੰਦੀਪ ਸ਼ਰਮਾ ਅਤੇ ਰਾਸ਼ਿਦ ਖਾਨ ਨੇ ਰਾਜਸਥਾਨ ਰਾਇਲਜ਼ ਦੀ ਇੱਕ-ਇੱਕ ਵਿਕਟ ਲਈ। ਸਨਰਾਈਜ਼ਰਸ ਹੈਦਰਾਬਾਦ ਪਹਿਲਾਂ ਹੀ ਪਲੇਅ-ਆਫ ਦੇ ਹਿਸਾਬ ਤੋਂ ਬਾਹਰ ਹਨ।
SRH ਨੇ 18.3 ਓਵਰਾਂ ਵਿੱਚ ਸਲਾਮੀ ਬੱਲੇਬਾਜ਼ ਜੇਸਨ ਰਾਏ ਨੇ 60 ਦੌੜਾਂ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਅਜੇਤੂ 51 ਦੌੜਾਂ ਬਣਾ ਕੇ ਟੀਚਾ ਪੂਰਾ ਕਰ ਲਿਆ। ਕੱਲ ਦੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੇ ਸਾਬਕਾ ਕਪਤਾਨ ਡੇਵਿਡ ਵਾਰਨਰ ਨੂੰ ਬਾਹਰ ਰੱਖਿਆ ਗਿਆ ।
ਰਾਜਸਥਾਨ ਰਾਇਲਜ਼ ਦੀ ਹਾਰ ਨਾਲ ਪਲੇ ਆਫ ਵਿੱਚ ਕਿਹੜੀ ਟੀਮ ਪੁੱਜੇਗੀ , ਇਹ ਰਾਹ ਹੋਰ ਵੀ ਔਖਾ ਹੋ ਗਿਆ ਹੈ ਕਿਉਂਕਿ ਮੁੰਬਈ , ਪੰਜਾਬ, ਰਾਜਸਥਾਨ ਰਾਇਲਜ਼ ਅਤੇ ਕੋਲਕਤਾ ਦੇ 8 – 8 ਅੰਕ ਹਨ ਅਤੇ ਹੁਣ ਇਹ ਦਿਲਚਸਪ ਹੋਵੇਗਾ ਕਿ ਕਿਹੜੀ ਟੀਮ ਪਲੇ ਆਫ ਵਿੱਚ ਆਪਣੀ ਜਗ੍ਹਾ ਬਣਾਏਗੀ।